ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਬਣੇ ਹੋਏ 6 ਮਹੀਨੇ ਤੋਂ ਉਪਰ ਹੋ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਕਿ ਆਪਣੇ ਪਹਿਲੇ ਸਮੇਂ ਦੌਰਾਨ ਸਰਕਾਰ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕੀ ਜਿਸ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਮਿਲ ਸਕੇ, ਦੂਜੇ ਪਾਸੇ ਸਰਕਾਰੀ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖ਼ੁਆਰੀ, ਰਿਸ਼ਵਖੋਰੀ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੀ ਜਨਤਾ ਲੋਕ ਇਨਸਾਫ਼ ਪਾਰਟੀ(LIP) ਵੱਲੋਂ ਪਿਛਲੇ 10-12 ਸਾਲਾਂ ਤੋਂ ਕੋਟ ਮੰਗਲ ਸਿੰਘ ਵਿਖੇ ਚਲਾਏ ਜਾ ਰਹੇ ਸੁਵਿਧਾ ਕੇਂਦਰ ਨੂੰ ਯਾਦ ਕਰਨ ਲੱਗ ਪਏ ਹਨ।
ਲੋਕਾਂ ਦਾ ਪਸ਼ਚਾਤਾਪ ਸਾਫ਼ ਦਸ ਰਿਹਾ ਹੈ ਕਿ ਲੋਕ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ(SIMRJIT SINGH BAINS) ਅਤੇ ਪਾਰਟੀ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋਂ ਬਿਨਾਂ ਕੋਈ ਇੱਕ ਵੀ ਪੈਸਾ ਖਰਚੇ ਅਤੇ ਬਿਨਾਂ ਕੋਈ ਖੱਜਲ ਖ਼ੁਆਰੀ ਦੇ ਹੁੰਦੇ ਕੰਮ ਬੰਦ ਹੋਣ ਕਰਕੇ ਲੋਕ ਸਿਰਫ਼ ਹੁਣ ਸੜਕਾਂ ਤੇ ਉਤਰਨ ਲਈ ਉਤਾਵਲੇ ਹਨ ਅਤੇ ਬੈਂਸ ਭਰਾਵਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਿਮਲਾਪੁਰੀ ਦੇ ਬਸੰਤ ਨਗਰ ਇਲਾਕ਼ੇ ਦਾ ਦਿਲਬਾਗ਼ ਸਿੰਘ ਨਾਮਕ ਵਿਅਕਤੀ ਜੌ ਆਪਣੇ 50 ਗਜ਼ ਦੇ ਮਕਾਨ ਦੀ ਫ਼ਰਦ ਲੈਣ ਲਈ ਪਟਵਾਰ ਖਾਨੇ ਦੇ ਧੱਕੇ ਖਾ ਰਿਹਾ ਸੀ ਪਰ ਜਦੋਂ ਉਸਨੂੰ ਕੱਚੀ ਪੱਕੀ ਫ਼ਰਦ ਦਿੱਤੀ ਵੀ ਗਈ ਤਾਂ ਉਹ ਵੀ ਅਧੂਰੀ ਹੋਣ ਕਰਕੇ ਉਸ ਵਿਅਕਤੀ ਨੇ ਇਸਦੀ ਫ਼ਰਿਆਦ ਡੀ.ਸੀ ਲੁਧਿਆਣਾ, ਸੀ.ਪੀ ਲੁਧਿਆਣਾ, ਮੌਜੂਦਾ ਵਿਧਾਇਕ ਤੋਂ ਲੈ ਕੇ ਸੁਬੇ ਦੇ ਮੁੱਖਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ ਤਾਂ ਪਟਵਾਰੀ ਨੇ ਦਿਲਬਾਗ਼ ਸਿੰਘ ਨੂੰ ਇੱਕ ਨਵਾਂ ਹੀ ਪਹਾੜਾ ਪੜ੍ਹਾਉਂਦੇ ਹੋਏ ਕਿਹਾ ਕਿ ਉਸ ਦਾ ਮਕਾਨ ਤਾਂ ਸਿਰਫ਼ 25 ਗਜ਼ ਹੀ ਪਟਵਾਰੀ ਦੇ ਕਾਗਜ਼ਾਂ ਵਿੱਚ ਬੋਲਦਾ ਹੈ, ਵਿਅਕਤੀ ਸੋਚਣ ਲੱਗਾ ਕਿ ਇਸ ਤੋਂ ਪਹਿਲਾਂ ਵਾਲੀ ਫ਼ਰਦ ਵਿੱਚ ਉਸ ਦਾ ਮਕਾਨ 50 ਗਜ਼ ਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਨੂੰ 25 ਗਜ਼ ਦਾ ਕਰ ਦਿੱਤਾ, ਜਿਸ ਤੋਂ ਬਾਅਦ ਪੀੜ੍ਹਤ ਵਿਅਕਤੀ ਦਾ ਸਾਫ਼ ਕਹਿਣਾ ਹੈ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਂਗਰਸ ਅਤੇ ਅਕਾਲੀ ਦਲ ਦੇ ਰਸਤੇ ਤੇ ਹੀ ਚੱਲਣ ਲੱਗ ਪਈ ਹੈ।
ਹਰ ਪਾਸੇ ਰਿਸ਼ਵਖੋਰੀ ਹੈ ਲੁੱਟ ਦੀਆਂ ਵਾਰਦਾਤਾਂ ਦਾ ਸ਼ਰ੍ਹੇਆਮ ਹੋਣਾ, ਗੈਂਗਸਟਰਾਂ ਦਾ ਦਿਨ ਦਿਹਾੜੇ ਭੱਜ ਜਾਣਾ ਅਤੇ ਸਿਹਤ ਸੇਵਾਵਾਂ ਵਿੱਚ ਕੀਤੀਆਂ ਜਾਂਦੀਆਂ ਵੱਡੀਆਂ ਗਲਤੀਆਂ ਕਾਰਨ ਅੱਜ ਹਰ ਪੰਜਾਬੀ ਉਸ ਦਿਨ ਨੂੰ ਪਛਤਾ ਰਿਹਾ ਹੈ ਜਿਸ ਦਿਨ ਉਸ ਨੇ ਮੌਜੂਦਾ ਸਰਕਾਰ ਦੇ ਹੱਕ ਵਿੱਚ ਵੋਟ ਪਾਈ ਸੀ, ਪੀੜ੍ਹਤ ਵਿਅਕਤੀ ਨੇ ਏਹੇ ਵੀ ਕਿਹਾ ਕਿ ਸਰਕਾਰ ਨੇ ਕਿਹਾ ਸੀ ਪਟਵਾਰੀ ਫ਼ਰਦ ਘਰ ਦੇਣ ਆਉਣਗੇ ਜਾਂ Online ਵੀ ਕੱਢੀ ਜਾ ਸਕਦੀ ਹੈ ਪਰ ਓਹੋ ਖ਼ੁਦ ਕਈ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਚੁੱਕਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਲੋਕ ਇਨਸਾਫ਼ ਪਾਰਟੀ ਦਾ ਦਫ਼ਤਰ ਯਾਦ ਆਉਣ ਲੱਗ ਪਿਆ ਹੈ ਜਿੱਥੇ ਬਿਨਾਂ ਕੋਈ ਪੈਸਾ ਦਿੱਤੇ ਕੰਮ ਹੀ ਨਹੀਂ ਕਰਵਾਇਆ ਜਾਂਦਾ ਸੀ ਬਲਕਿ ਆਏ ਗਏ ਨੂੰ ਚਾਹ ਪਾਣੀ ਵੀ ਪਿਲਾਇਆ ਜਾਂਦਾ ਸੀ