Khanna news: ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।


ਜਾਣਕਾਰੀ ਮੁਤਾਬਕ ਡਰਾਈਵਿੰਗ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2 ਕੁਇੰਟਲ 49 ਕਿੱਲੋ ਭੁੱਕੀ ਬਰਾਮਦ ਕੀਤੀ।


ਦੋਵੇਂ ਮਾਮਲਿਆਂ ਵਿੱਚ ਭੁੱਕੀ ਦੀ ਖੇਪ ਕੈਂਟਰਾਂ ਵਿਚਕਾਰ ਗੁਪਤ ਤਰੀਕੇ ਨਾਲ ਲਿਆਂਦੀ ਜਾ ਰਹੀ ਸੀ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਦਰ ਪੁਲਿਸ ਨੇ ਪਿੰਡ ਅਲੌੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ।


ਇਸ ਦੌਰਾਨ ਇਕ ਕੈਂਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਇਸ ਨੂੰ ਜਸਪਾਲ ਸਿੰਘ ਬਿੱਲੂ ਵਾਸੀ ਬਡਾਲੀ (ਰੋਪੜ) ਚਲਾ ਰਿਹਾ ਸੀ। ਉਸ ਦੇ ਨਾਲ ਗੁਰਸੇਵਕ ਸਿੰਘ ਵਾਸੀ ਢੰਗਰਾਲੀ (ਰੋਪੜ) ਬੈਠਾ ਸੀ। ਗੁਰਸੇਵਕ ਨੇ ਆਪਣੀ ਪਛਾਣ ਗੱਡੀ ਦੇ ਮਾਲਕ ਵਜੋਂ ਕਰਵਾਈ। ਕੈਂਟਰ ਦੀ ਤਲਾਸ਼ੀ ਲਈ ਡੀਐਸਪੀ ਰਾਜੇਸ਼ ਕੁਮਾਰ ਨੂੰ ਮੌਕੇ ’ਤੇ ਬੁਲਾਇਆ ਗਿਆ। ਜਦੋਂ ਡੀਐਸਪੀ ਦੀ ਨਿਗਰਾਨੀ ਹੇਠ ਤਲਾਸ਼ੀ ਲਈ ਗਈ ਤਾਂ 1 ਕੁਇੰਟਲ 44 ਕਿਲੋ ਭੁੱਕੀ ਬਰਾਮਦ ਹੋਈ।


ਇਹ ਵੀ ਪੜ੍ਹੋ: Gurdev Singh Kaunke: ਸਾਬਕਾ ਜਥੇਦਾਰ ਕਾਉਂਕੇ ਦੇ ਹਿਰਾਸਤ ’ਚੋਂ ‘ਲਾਪਤਾ’ ਹੋਣ ਦੀ ਜਾਂਚ ਰਿਪੋਰਟ 31 ਸਾਲ ਬਾਅਦ ਹੋਈ ਜਨਤਕ, ਵੱਡੇ ਖੁਲਾਸੇ


5 ਕਿਲੋ ਤੋਂ ਬਾਅਦ 1 ਕੁਇੰਟਲ ਦੀ ਖੇਪ ਫੜੀ


ਥਾਣਾ ਸਿਟੀ 2 ਦੀ ਪੁਲਿਸ ਨੇ 19 ਦਸੰਬਰ ਨੂੰ ਕੈਂਟਰ ਚਾਲਕ ਜਸਵੀਰ ਸਿੰਘ ਜੱਸੀ ਵਾਸੀ ਬਰਾਸ (ਪਟਿਆਲਾ) ਅਤੇ ਗਗਨਦੀਪ ਸਿੰਘ ਗੱਗੀ ਵਾਸੀ ਗੜ੍ਹਸ਼ੰਕਰ ਨੂੰ 5 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਸੀ।


ਕੈਂਟਰ ਵਿੱਚ ਇਲੈਕਟ੍ਰਾਨਿਕ ਸਾਮਾਨ ਲੱਦਿਆ ਹੋਇਆ ਸੀ। ਕੈਂਟਰ ਦੇ ਪਿਛਲੇ ਪਾਸੇ ਸੀਲ ਲੱਗੀ ਹੋਈ ਸੀ, ਜਿਸ ਕਾਰਨ ਐਸਐਚਓ ਗੁਰਮੀਤ ਸਿੰਘ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ। ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਜਦੋਂ ਮੁਲਜ਼ਮ ਡਰਾਈਵਰ ਅਤੇ ਕੰਪਨੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਲ ਖੋਲ੍ਹੀ ਗਈ ਤਾਂ 1 ਕੁਇੰਟਲ ਭੁੱਕੀ ਹੋਰ ਬਰਾਮਦ ਹੋਈ। ਜਸਵੀਰ ਖ਼ਿਲਾਫ਼ ਪਹਿਲਾਂ ਵੀ ਐਸਏਐਸ ਨਗਰ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Shaheedi Sabha: ਸ਼ਹੀਦੀ ਜੋੜ ਮੇਲ ਲਈ CM ਭਗਵੰਤ ਮਾਨ ਦਾ ਵੱਡਾ ਐਲਾਨ