Ludhiana News: ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਸਵੇਰੇ 10 ਵਜੇ ਫ੍ਰੀ ਹੋ ਜਾਵੇਗਾ। ਵਧਦੇ ਰੇਟਾਂ ਦੇ ਵਿਰੋਧ 'ਚ ਅੱਜ ਕਿਸਾਨ ਪ੍ਰਦਰਸ਼ਨ ਕਰਨਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ 10 ਜੂਨ ਨੂੰ NHAI (ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ) ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਇਸ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ।


ਇਨ੍ਹਾਂ ਆਗੂਆਂ ਨੇ ਸੋਸ਼ਲ ਮੀਡੀਆ 'ਤੇ ਇਹ ਅਲਟੀਮੇਟਮ ਜਾਰੀ ਕੀਤਾ ਹੈ। ਇੱਕ ਸਾਲ ਵਿੱਚ ਤੀਜੀ ਵਾਰ ਟੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਟੋਲ ਪਲਾਜ਼ਾ ਦੇ ਰੇਟ ਵਧਣ ਕਰਕੇ ਲੋਕ ਕਾਫੀ ਨਾਰਾਜ਼ ਹਨ। ਇਸ ਸਮੇਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ NH-44 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਸੂਬੇ ਦਾ ਸਭ ਤੋਂ ਮਹਿੰਗਾ ਰੋਡ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ।


ਇਹ ਵੀ ਪੜ੍ਹੋ: Punjab News: 4 ਧੀਆਂ ਦੇ ਪਿਓ ਦੀ ਕਰੰਟ ਲੱਗਣ ਨਾਲ ਹੋਈ ਮੌਤ, ਪਸ਼ੂਆਂ ਲਈ ਲੈਣ ਗਿਆ ਸੀ ਚਾਰਾ


ਗੱਲਬਾਤ ਕਰਦਿਆਂ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਥਾ ਸਵੇਰੇ 10 ਵਜੇ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚੇਗਾ। ਟੋਲ ਅਣਮਿੱਥੇ ਸਮੇਂ ਲਈ ਫ੍ਰੀ ਕਰ ਦਿੱਤਾ ਜਾਵੇਗਾ। ਦਿਲਬਾਗ ਸਿੰਘ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਰੇਟਾਂ ਕਰਕੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਜੇਕਰ ਕਿਸੇ ਵਾਹਨ 'ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇਕ ਯਾਤਰਾ ਲਈ 430 ਰੁਪਏ ਦਾ ਟੈਕਸ ਦੇਣਾ ਪੈਂਦਾ ਹੈ।


ਦੱਸ ਦਈਏ ਕਿ ਕਿਸੇ ਵੇਲੇ ਇਸ ਟੋਲ 'ਤੇ ਰੇਟ 150 ਰੁਪਏ ਸੀ। ਉੱਥੇ ਹੀ ਜੇਕਰ ਕਿਸੇ ਕੋਲ ਫਾਸਟੈਗ ਨਹੀਂ ਤਾਂ ਉਸ ਨੂੰ ਇੱਕ ਪਾਸੇ ਦਾ ਕਿਰਾਇਆ 215 ਰੁਪਏ ਪੈਂਦਾ ਸੀ। ਜੇਕਰ ਪਾਸ ਦੀ ਗੱਲ ਕਰੀਏ ਤਾਂ ਇਹ ਪਾਸ 150 ਰੁਪਏ ਤੋਂ ਸ਼ੁਰੂ ਹੋਇਆ ਸੀ, ਜੋ ਕਿ ਸਤੰਬਰ 2023 ਤੋਂ ਹੁਣ ਤੱਕ 340 ਰੁਪਏ ਵਿੱਚ ਬਣ ਰਿਹਾ ਹੈ। ਜੇਕਰ ਲੁਧਿਆਣਾ ਦੇ ਵਸਨੀਕ ਨੇ ਫਿਲੌਰ ਜਾਣਾ ਹੈ ਤਾਂ ਉਸ ਦਾ ਤੇਲ 200 ਰੁਪਏ ਦਾ ਲੱਗੇਗਾ ਅਤੇ ਟੈਕਸ 400 ਰੁਪਏ ਲੱਗੇਗਾ। 


ਇਹ ਵੀ ਪੜ੍ਹੋ: ਹਿਮਾਚਲ 'ਚ ਪੰਜਾਬੀ NRI 'ਤੇ 100 ਲੋਕਾਂ ਨੇ ਕੀਤਾ ਹਮਲਾ, ਪੀੜਤ ਨੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ