Ludhiana Alert:  ਲੁਧਿਆਣਾ ਵਾਸੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁਰੰਮਤ ਦੇ ਕੰਮ ਕਾਰਨ ਗਿਆਸਪੁਰਾ ਦਾ ਰੇਲਵੇ ਫਾਟਕ 5 ਦਿਨ ਲਈ ਬੰਦ ਰਹੇਗਾ। ਮਿਲੀ ਜਾਣਕਾਰੀ ਮੁਤਾਬਕ ਇਹ ਫਾਟਕ 3 ਦਸੰਬਰ ਤੋਂ 7 ਦਸੰਬਰ ਤੱਕ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਅੱਗੇ ਜਾਣ ਲਈ ਬਦਲਵੇਂ ਰਸਤੇ ਵਰਤਣ ਦੀ ਸਲਾਹ ਦਿੱਤੀ ਗਈ ਹੈ।

Continues below advertisement

ਟ੍ਰੈਫਿਕ ਡਾਈਵਰਟ ਕੀਤਾ ਗਿਆ, ਲੋਕ ਦੇਣ ਧਿਆਨ

ਵਾਹਨ ਚਾਲਕਾਂ ਨੂੰ ਸ਼ਿਵ ਚੌਕ ਅਤੇ ਮੋਹਨਦਾਈ ਹਸਪਤਾਲ ਵਾਲੇ ਰਸਤੇ ਰਾਹੀਂ ਫੋਕਲ ਪੁਆਇੰਟ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਢੰਡਾਰੀ ਅਤੇ ਫੋਕਲ ਪੌਇੰਟ ਪੁਲ ਰਾਹੀਂ ਫੋਕਲ ਪੌਇੰਟ ਅਤੇ ਚੰਡੀਗੜ੍ਹ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਵੀ ਡਾਈਵਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਸ਼ਹਿਰ ਦੇ ਕਈ ਥਾਵਾਂ ‘ਤੇ ਸੂਚਨਾਵਾਂ ਲਈ ਬੋਰਡ ਵੀ ਲਗਵਾ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।

Continues below advertisement

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।