Jaggo Ceremony: ਲੁਧਿਆਣ ਤੋਂ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਥਾਣਾ ਸਦਰ ਦੇ ਅਧੀਨ ਆਉਂਦੇ ਕੈਨਾਲ ਇਨਕਲੇਵ ਦੇ ਮੁਹੱਲਾ ਬੇਗਿਆਨਾ ਵਿੱਚ ਜਾਗੋ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਫਾਇਰਿੰਗ ਹੋ ਗਈ, ਜਿਸ ਦੇ ਵਿੱਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਸੂਚਨਾ ਮਿਲਣ ਮਗਰੋਂ ਸਬ ਇੰਸਪੈਕਟਰ ਤਰਸੇਮ ਸਿੰਘ ਦੇ ਬਿਆਨਾ 'ਤੇ ਪਿੰਡ ਸਾਈਆ ਦੇ ਲਵਲੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 


ਹੋਰ ਪੜ੍ਹੋ : ਰਹੱਸਮਈ ਢੰਗ ਨਾਲ ਗਾਇਬ ਹੋਇਆ ਇਸ ਦੇਸ਼ ਦੇ ਰਾਸ਼ਟਰਪਤੀ ਦਾ ਜਹਾਜ਼! ਸੀਰੀਆ ਤੋਂ ਭੱਜਣ ਦੌਰਾਨ ਮੌ*ਤ ਦਾ ਦਾਅਵਾ



ਇੰਝ ਪਿਆ ਕਲੇਸ਼


ਪੁਲਿਸ ਨੇ ਦੱਸਿਆ ਕਿ ਉਹ ਆਪਣੀ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਗੋਆਣਾ ਮੁਹੱਲਾ ਵਿਚ ਇਕ ਪਰਿਵਾਰ ਦੇ ਚੱਲ ਰਹੇ ਜਾਗੋ ਦੇ ਪ੍ਰੋਗਰਾਮ ਵਿਚ ਲਵਲੀ ਦੀ ਬਲਵਿੰਦਰ ਸਿੰਘ ਦੇ ਨਾਲ ਲੜਾਈ ਹੋ ਗਈ। ਜਿਸ ਦੀ ਰੰਜਿਸ਼ ਕਾਰਨ ਲਵਲੀ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਬਲਵਿੰਦਰ ਸਿੰਘ 'ਤੇ ਜਾਨੋਂ ਮਾਰਨ ਦੀ ਨਿਅਤ ਨਾਲ ਫ਼ਾਇਰ ਕਰ ਦਿੱਤਾ, ਜੋ ਉਸ ਦੀ ਬਾਂਹ 'ਤੇ ਲੱਗਿਆ ਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮਾਮਲੇ ਨੂੰ ਲੈ ਕੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। 


ਲਾੜੀ ਨੂੰ ਵਿਆਹ ਦੇ ਵਿੱਚ ਵੱਜੀ ਸੀ ਗੋਲੀ


ਦੱਸ ਦਈਏ ਪਿਛਲੇ ਮਹੀਨੇ ਯਾਨੀਕਿ ਨਵੰਬਰ ਦੇ ਵਿੱਚ ਹੀ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਤੋਂ ਸਾਹਮਣੇ ਆਈ ਸੀ, ਜਿੱਥੇ ਜਦੋਂ ਲਾੜੀ ਦੀ ਵਿਦਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਸਿੱਧੀ ਵਿਆਹ ਵਾਲੀ ਕੁੜੀ ਯਾਨੀਕਿ ਦੁਲਹਣ ਦੇ ਮੱਥੇ ਦੇ ਕੋਲ ਦੀ ਨਿਕਲ ਗਈ, ਜਿਸ ਤੋਂ ਬਾਅਦ ਕੁੜੀ ਨੂੰ ਗੰਭੀਰ ਹਾਲਤ ਦੇ ਵਿੱਚ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵਿਆਹ ਦੇ ਵਿੱਚ ਗੋਲੀਆਂ ਚਲਾਉਣ ਨੂੰ ਲੈ ਕੇ ਪਹਿਲਾਂ ਹੀ ਬੈਨ ਕੀਤਾ ਹੋਇਆ ਹੈ। ਪਰ ਲੋਕ ਫਿਰ ਵੀ ਦਿਖਾਵੇ ਦੇ ਚੱਕਰ ਦੇ ਵਿੱਚ ਅਜਿਹਾ ਕਰਦੇ ਰਹਿੰਦੇ ਹਨ।



 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।