Ludhiana News: ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇਗੀ। ਇਸ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਸਲ ਜਾਣਕਾਰੀ ਮੁਤਾਬਕ ਬਿਜਲੀ ਨਿਗਮ ਲੁਧਿਆਣਾ ਦੇ ਵੱਖ-ਵੱਖ 11 ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਤੇ ਸਾਂਭ-ਸੰਭਾਲ ਲਈ ਅੱਜ 10 ਨਵੰਬਰ ਵੀਰਵਾਰ ਨੂੰ ਬਿਜਲੀ ਬੰਦ ਰਹੇਗੀ। 


ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸੁੰਦਰ ਨਗਰ, ਕਿਰਪਾਲ ਨਗਰ, ਦੌਲਤ ਕਲੋਨੀ, ਨਿਊ ਮਾਧੋਪੁਰੀ, ਮਹਾਂਵੀਰ ਜੈਨ ਕਲੋਨੀ, ਬਸਤੀ ਜੋਧੇਵਾਲ, ਫਰੀਦ ਨਗਰ, ਜੀ.ਐਨ.ਡੀ. ਨਗਰ, ਬਾਲ ਸਿੰਘ ਬਾਗੜ, ਸੇਖੇਵਾਲ, ਨਿਊ ਸ਼ਿਵਪੁਰੀ, ਹੀਰਾ ਨਗਰ, ਵਿਸ਼ਾਲ ਕਲੋਨੀ, ਕਾਲੀ ਸਰਾਕ, ਦਸ਼ਮੇਸ਼ਪੁਰੀ, ਨੰਦਪੁਰੀ, ਕਾਕੋਵਾਲ, ਨੂਰਵਾਲਾ, ਸੁਜਾਤਵਾਲ, ਨੂਰਵਾਲਾ ਰੋਡ, ਮਾਸਟਰ ਕਲੋਨੀ ਤੇ ਨਾਲ ਲੱਗਦੇ ਖੇਤਰ ਦੀ ਬਿਜਲੀ ਬੰਦ ਰਹੇਗੀ।


ਇਸੇ ਤਰ੍ਹਾਂ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੀਤਮ ਨਗਰ, ਕਰਤਾਰ ਨਗਰ, ਬੀ.ਐਕਸ. ਬਲਾਕ ਦਾ ਕੁੱਝ ਹਿੱਸਾ, ਤਿਕੋਣਾ ਪਾਰਕ ਤੋਂ ਸੁਮਨ ਹਸਪਤਾਲ ਰੋਡ, ਪ੍ਰੀਤ ਹਸਪਤਾਲ ਲਾਈਨ, ਸ਼ਾਸਤਰੀ ਨਗਰ ਦਾ ਕੁੱਝ ਹਿੱਸੇ ਦੀ ਬਿਜਲੀ ਬੰਦ ਰਹੇਗੀ। ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਇੰਡਸਟਰੀ ਏਰੀਆ-ਏ, ਬਿਜਲੀ ਨਿਗਮ ਦਫਤਰ ਤੋਂ ਪੁਲਿਸ ਚੌਂਕੀ ਤੇ ਪਿਛਲੇ ਪਾਸੇ ਪੁਲਿਸ ਚੌਂਕੀ ਤੇ ਆਸ-ਪਾਸ ਦਾ ਇਲਾਕਾ ਆਦਿ, ਆਦਰਸ਼ ਨਗਰ, ਸ਼ਾਂਤ ਪਾਰਕ,ਆਸ਼ਾ ਪੁਰੀ, ਸ਼ੇਰੇ ਪੰਜਾਬ ਕਲੋਨੀ, ਨਿਊ ਅਗਰ ਨਗਰ, ਗੁਰਦੇਵ ਹਸਪਤਾਲ, ਓਰੀਸੰਨ ਹਸਪਤਾਲ, ਬਰੇਵਾਲ ਰੋਡ ਦੀ ਬਿਜਲੀ ਬੰਦ ਰਹੇਗੀ।


ਇਸ ਤੋਂ ਇਲਾਵਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਨਿਊ ਸ਼ਿਵਾਜੀ ਨਗਰ, ਹਨੂੰਮਾਨ ਮੰਦਰ ਵਾਲੀ ਗਲੀ ਆਦਿ, ਮਹਾਂਵੀਰ ਜੈਨ ਕਾਲੋਨੀ, ਭਰਪੂਰ ਨਗਰ ਦੀ ਬਿਜਲੀ ਬੰਦ ਰਹੇਗੀ। 


ਇਹ ਜਾਣਕਾਰੀ ਬਿਜਲੀ ਨਿਗਮ ਲੁਧਿਆਣਾ ਦੇ ਆਈਪੀਆਰਓ ਗੋਪਾਲ ਸ਼ਰਮਾ ਪਿੰਟਾ ਨੇ ਦਿੱਤੀ। ਇਸੇ ਤਰ੍ਹਾ 11 ਕੇ.ਵੀ. ਸੈਕਰਡ ਹਾਰਟ ਫੀਡਰ 10 ਨਵੰਬਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ ਜਿਸ ਨਾਲ ਸੈਕਟਰ-39, ਬੀ.ਵੀ.ਐਮ. ਸਕੂਲ, ਐਨ.ਆਰ.ਆਈ. ਥਾਣਾ ਤੇ ਸੈਕਰਡ ਹਾਰਟ ਸਕੂਲ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: