Ludhiana News: ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਸੜਕ ਦੇ ਵਿਚਕਾਰ ਡੰਡੇ ਨਾਲ ਸ਼ਰੇਆਮ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਕਰੀਬ 5 ਤੋਂ 6 ਅਣਪਛਾਤੇ ਲੋਕ ਇੱਕ ਵਿਅਕਤੀ 'ਤੇ ਡੰਡਿਆਂ ਦੀ ਬਾਰਸ਼ ਕਰਦੇ ਦਿਖਾਈ ਦੇ ਰਹੇ ਹਨ। ਆਪਣੇ ਆਪ ਨੂੰ ਬਚਾਉਣ ਲਈ ਪੀੜਤ ਰੌਲਾ ਵੀ ਪਾਉਂਦਾ ਹੈ ਪਰ ਰਾਹਗੀਰ ਬਦਮਾਸ਼ਾਂ ਦੇ ਡਰ ਕਾਰਨ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਉਂਦੇ।
ਉਧਰ, ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਖਾਲਸਾ ਕਾਲਜ ਨੇੜੇ ਘੁਮਾਰ ਮੰਡੀ ਦੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਾਈਨਾਂਸਰ ਨੇ ਉਸ ਵਿਅਕਤੀ ਦੀ ਕੁੱਟਮਾਰ ਕਰਨ ਲਈ ਗੁੰਡੇ ਭੇਜੇ ਸੀ। ਥਾਣਾ ਪੀਏਯੂ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਸੋਮਾ ਪ੍ਰਾਪਰਟੀ ਡੀਲਰ ਤੇ ਉਸ ਦੇ 5 ਤੋਂ 6 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੀੜਤ ਰਾਮ ਸੁਕੇਸ਼ ਵਰਮਾ ਨੇ ਦੱਸਿਆ ਕਿ ਉਹ ਖਾਲਸਾ ਕਾਲਜ ਨੇੜੇ ਗੰਨੇ ਦੇ ਜੂਸ ਦੀ ਰੇਹੜੀ ਲਾਉਂਦਾ ਹੈ। ਉਹ ਸ਼ਾਮ ਕਰੀਬ 7.30 ਵਜੇ ਕੰਮ ਖਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਕਿਚਲੂ ਨਗਰ ਨੇੜੇ ਪਾਰਕ ਕੋਲ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਜਦੋਂ ਤੱਕ ਉਹ ਕੁਝ ਸਮਝ ਸਕਿਆ, ਬਦਮਾਸ਼ਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਰਾਮ ਸੁਕੇਸ਼ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਬਦਮਾਸ਼ਾਂ ਨੇ ਉਸ 'ਤੇ ਹਮਲਾ ਕੀਤਾ। ਪੀੜਤ ਨੇ ਦੱਸਿਆ ਕਿ ਉਸ ਦੇ ਕਿਸੇ ਜਾਣਕਾਰ ਨੇ ਸੋਮਾ ਪ੍ਰਾਪਰਟੀ ਡੀਲਰ ਤੋਂ ਲੋਨ 'ਤੇ ਪੈਸੇ ਲਏ ਸਨ। ਉਸ ਵਿਅਕਤੀ ਨੇ ਪੈਸੇ ਵੀ ਵਾਪਸ ਕਰ ਦਿੱਤੇ।
ਇਸ ਦੌਰਾਨ ਪ੍ਰਾਪਰਟੀ ਡੀਲਰ ਕਾਫੀ ਦੇਰ ਤੱਕ ਉਸ ਵਿਅਕਤੀ ਨੂੰ ਵਿਆਜ 'ਤੇ ਪੈਸੇ ਦਿੰਦਾ ਰਿਹਾ। ਹੁਣ ਉਹ ਵਿਅਕਤੀ ਭੱਜ ਗਿਆ। ਇਸ ਕਾਰਨ ਹੁਣ ਸੋਮਾ ਪ੍ਰਾਪਰਟੀ ਡੀਲਰ ਉਸ ਦੀ ਕੁੱਟਮਾਰ ਕਰ ਰਿਹਾ ਹੈ ਤੇ ਉਸ ਨਾਲ ਕੋਈ ਲੈਣ-ਦੇਣ ਨਾ ਹੋਣ 'ਤੇ ਉਸ ਵਿਅਕਤੀ ਨੂੰ ਪੈਸੇ ਦੇਣ ਲਈ ਕਹਿ ਰਿਹਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।