Ludhiana News: ਲੁਧਿਆਣਾ ਵਿੱਚ ਨਿਹੰਗ ਸਿੰਘਾਂ ਵੱਲੋਂ ਸੈਨਾ ਲੀਡਰ ਉਪਰ ਹਮਲਾ ਕਰ ਦਿੱਤਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਆਗੂ ਤੇ ਸੁਖਦੇਵ ਥਾਪਰ ਦੇ ਵੰਸ਼ਜ ਸੰਦੀਪ ਥਾਪਰ 'ਤੇ ਤਿੰਨ ਨਿਹੰਗਾਂ ਨੇ ਹਮਲਾ ਕਰ ਦਿੱਤਾ। ਨਿਹੰਗਾਂ ਨੇ ਸੜਕ ਦੇ ਵਿਚਕਾਰ ਸ਼ਿਵ ਸੈਨਾ ਲੀਡਰ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਸੰਦੀਪ ਥਾਪਰ ਦੇ ਨਾਲ ਗੰਨਮੈਨ ਮੌਜੂਦ ਸੀ। ਉਸ ਕੋਲ ਰਿਵਾਲਵਰ ਵੀ ਸੀ, ਪਰ ਨਿਹੰਗਾਂ ਨੇ ਉਸ ਤੋਂ ਰਿਵਾਲਰ ਖੋਹ ਲਿਆ। ਰਿਪੋਰਟਾਂ ਦੇ ਅਨੁਸਾਰ, ਥਾਪਰ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਉਸਦੀ ਹਾਲਤ ਗੰਭੀਰ ਹੈ।



ਘਟਨਾ ਦੀ ਕਥਿਤ ਵੀਡੀਓ ਵਿੱਚ, ਨਿਹੰਗ ਸਿੰਘਾਂ ਦੇ ਪਹਿਰਾਵੇ ਵਿੱਚ ਦੋ ਵਿਅਕਤੀ ਥਾਪਰ ਦੇ ਨੇੜੇ ਆਉਂਦੇ ਵੇਖੇ ਜਾ ਸਕਦੇ ਹਨ, ਥਾਪਰ ਆਪਣੇ ਬਾਡੀਗਾਰਡ ਦੇ ਨਾਲ ਆਪਣੀ ਸਕੂਟਰੀ 'ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ। ਜਿਵੇਂ ਹੀ ਦੋ ਵਿਅਕਤੀ ਤਲਵਾਰਾਂ ਲੈ ਕੇ ਸ਼ਿਵ ਸੈਨਾ ਨੇਤਾ ਦੇ ਕੋਲ ਪਹੁੰਚਦੇ ਹਨ। ਵੀਡੀਓ ਵਿੱਚ ਇੱਕ ਹੋਰ ਵਿਅਕਤੀ ਦਿਖਾਈ ਦਿੰਦਾ ਹੈ ਅਤੇ ਪੁਲਿਸ ਕਰਮਚਾਰੀ ਨੂੰ ਦਖਲ ਨਾ ਦੇਣ ਤੋਂ ਰੋਕ ਦੇ ਲਈ ਦੂਜੇ ਪਾਸੇ ਲੈ ਜਾਂਦਾ ਹੈ।


ਕੁਝ ਪਲਾਂ ਬਾਅਦ, ਤਲਵਾਰਧਾਰੀ ਵਿਅਕਤੀਆਂ ਨੇ ਥਾਪਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਥਾਪਰ ਹੱਥ ਜੋੜ ਕੇ ਰਹਿਮ ਦੀ ਬੇਨਤੀ ਵੀ ਕਰ ਰਿਹਾ ਹੈ। ਪਰ ਉਹ ਲਗਾਤਾਰ ਸੰਦੀਪ ਥਾਪਰ ਉੱਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਮਲੇ ਤੋਂ ਬਾਅਦ ਨਿਹੰਗ ਸ਼ਿਵ ਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਗਿਆ। ਇਸ ਹਮਲੇ ਦੀਆਂ ਕਈ ਨਵੀਆਂ ਵੀਡੀਓ ਸਾਹਮਣੇ ਆਈਆਂ ਹਨ।