ਲੁਧਿਆਣਾ : ਬੈਂਕਾਂ ਦੇ ਏ.ਟੀ.ਐਮ ਵਿੱਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ਦੇ ਦਫ਼ਤਰ ਵਿੱਚ ਵੱਜੇ ਡਾਕੇ ਨੂੰ ਲੈ ਕੇ ਇੱਕ ਹੋਰ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਚੋਰਾਂ ਨੂੰ ਹੀ ਮੋਰ ਪੈ ਗਏ ਵਾਲੇ ਕਹਾਣੀ ਇਹਨਾਂ ਲੁਟੇਰਿਆਂ ਨਾਲ ਆਣ ਵਾਪਰੀ ਹੈ। ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਅਰੁਣ ਕੁਮਾਰ ਕੋਚ ਨੇ ਚੋਰੀ ਦੇ ਕੁੱਝ ਪੈਸੇ ਲੁਕੋ ਕੇ ਰੱਖੇ ਹੋਏ ਸਨ। ਜਦੋਂ ਅਰੁਣ ਕੁਮਾਰ ਕੋਚ ਦੇ ਦੋਸਤਾਂ ਨੂੰ ਪਤਾ ਲੱਗਿਆ ਤਾਂ ਉਹ ਲੁੱਟੇ ਹੋਏ ਪੈਸੇ ਹੀ ਚੋਰੀ ਕਰਕੇ ਲੈ ਗਏ। ਲੁੱਟ ਨੂੰ ਅੰਜਾਮ ਦੇਣ ਵਾਲੇ ਅਰੁਣ ਕੁਮਾਰ ਕੋਚ ਨੇ 1 ਕਰੋੜ ਰੁਪਏ ਦੇ ਕਰੀਬ ਰਕਮ ਆਪਣੇ ਬਾਕੀ ਸਾਥੀਆਂ ਤੋਂ ਲੁਕੋ ਕੇ ਰੱਖੀ ਹੋਈ ਸੀ। ਜਦੋਂ ਇਸ ਦੇ ਦੋਸਤ ਨੀਰਜ ਕੁਮਾਰ, ਪ੍ਰਿੰਸ, ਮਨਦੀਪ ਸਿੰਘ, ਅਭੀ ਸਿੰਗਲਾ ਨੂੰ ਪਤਾ ਲੱਗਦਾ ਤਾਂ ਉਹ 1 ਕਰੋੜ ਰੁਪਏ ਚੋਰੀ ਕਰਕੇ ਲੈ ਜਾਂਦੇ ਹਨ। 



ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਲੱਗੀ ਤਾਂ ਪੁਲਿਸ ਨੇ ਮੁਲਜ਼ਮ ਅਰੁਣ ਕੋਚ ਦੇ ਚਾਰਾਂ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹਨਾ ਕੋਲੋ 70 ਲੱਖ ਰੁਪਏ ਵੀ ਬਰਾਮਦ ਕੀਤੇ। ਲੁਧਿਆਣਾ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੁੱਟ ਦੀ ਵਾਰਦਾਤ 'ਚ ਸ਼ਾਮਲ ਅਰੁਣ ਕੁਮਾਰ ਕੋਚ ਅਤੇ ਨੀਰਜ ਕੁਮਾਰ (ਜਿਸ ਨੇ ਲੁਕੋ ਕੇ ਰੱਖੇ ਪੈਸੇ ਚੋਰੀ ਕੀਤੇ) ਦੋਵੇਂ ਚੰਗੇ ਦੋਸਤ ਹਨ। ਨੀਰਜ ਕੁਮਾਰ ਨੂੰ ਜਦੋਂ ਪਤਾ ਲੱਗਿਆ ਕਿ ਅਰੁਣ ਕੁਮਾਰ ਕੋਚ ਤੇ ਉਸ ਦੇ ਸਾਥੀਆਂ ਨੇ ਕੋਈ ਵੱਡਾ ਹੱਥ ਮਾਰਿਆ ਹੈ ਤਾਂ ਉਸ ਨੇ ਅਰੁਣ ਤੋਂ 20 ਲੱਖ ਰੁਪਏ ਉਧਾਰ ਮੰਗੇ। ਅਰੁਣ ਨੇ ਏਨੇ ਰੁਪਏ ਹੋਣ ਤੋਂ ਇਨਕਾਰ ਕਰ ਦਿੱਤਾ। ਪਰ ਨੀਰਜ ਨੂੰ ਪਤਾ ਸੀ ਕਿ ਅਰੁਣ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਰੁਪਏ ਰੱਖੇ ਹੋੲ ਹਨ। ਉਸ ਨੇ ਆਪਣੇ ਸਾਥੀ  ਪ੍ਰਿੰਸ, ਮਨਦੀਪ ਸਿੰਘ, ਅਭੀ ਸਿੰਗਲਾ ਨਾਲ ਮਿਲ ਕੇ ਰਾਤ ਦੇ ਸਮੇਂ ਕਾਰ ਦਾ ਪਿਛਲਾ ਛੋਟਾ ਸ਼ੀਸ਼ਾ ਤੋੜ ਕੇ ਗੱਡੀ ਵਿੱਚੋਂ ਇੱਕ ਕਰੋੜ ਰੁਪਏ ਚੋਰੀ ਕਰ ਲਏ। ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ 70 ਲੱਖ ਰੁਪਏ ਰਿਕਵਰ ਕਰ ਲਏ ਹਨ ਪਰ ਬਾਕੀ 30 ਲੱਖ ਰੁਪਏ ਬਰਾਮਦ ਹੋਣੇ ਹਾਲੇ ਬਾਕੀ ਹਨ। 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।