Ludhiana News: ਥਾਣਾ ਸਦਰ ਅਹਿਮਦਗੜ੍ਹ ਵਿੱਚ ਤਾਇਨਾਤ ਇੱਕ ਥਾਣੇਦਾਰ ਨੂੰ ਮਾਲਖਾਨੇ ਵਿੱਚੋਂ ਨਕਦੀ ਚੋਰੀ ਕਰਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਮਾਲੇਰਕੋਟਲਾ ਦੀ ਇੱਕ ਅਦਾਲਤ ਨੇ ਨਿਆਂਇਕ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਥਾਣੇਦਾਰ ਗੁਰਮੇਲ ਸਿੰਘ ਵਜੋਂ ਹੋਈ ਹੈ। ਉਸ ’ਤੇ ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਹੈ।
ਇਹ ਚੋਰੀ ਉਸ ਸਮੇਂ ਕੀਤੀ ਗਈ ਜਦੋਂ ਇਸ ਮਾਲਖਾਨੇ ਦਾ ਇੰਚਾਰਜ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਇੱਕ ਦਿਨ ਦੀ ਟ੍ਰੇਨਿੰਗ ’ਤੇ ਗਿਆ ਹੋਇਆ ਸੀ। ਇਸ ਸਬੰਧੀ ਦਰਜ ਕੇਸ ਮੁਤਾਬਕ ਜਦੋਂ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਟ੍ਰੇਨਿੰਗ ਤੋਂ 14 ਜੂਨ ਨੂੰ ਵਾਪਸ ਆਇਆ ਤਾਂ ਉਸ ਨੂੰ ਮਾਲਖਾਨੇ ਦੀ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ ਜਿਸ ਵਿੱਚ ਵੱਖ ਵੱਖ ਕੇਸਾਂ ਨਾਲ ਸਬੰਧਤ ਫਾਈਲਾਂ ਤੇ ਦਸਤਾਵੇਜ਼ ਹਨ।
ਜਦੋਂ ਮੁਨਸ਼ੀ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਡਰੱਗ ਮਨੀ ਦੇ 42000 ਅਤੇ ਇੱਕ ਹੋਰ ਕੇਸ ਦੇ ਦਸ ਹਜ਼ਾਰ ਰੁਪਏ ਗਾਇਬ ਸਨ। ਜਦੋਂ ਸ਼ਿਕਾਇਤਕਰਤਾ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਗੁਰਮੇਲ ਸਿੰਘ ਅਲਮਾਰੀ ਨੂੰ ਫਰੋਲਦਾ ਤੇ ਕਥਿਤ ਪੈਸੇ ਚੋਰੀ ਕਰਦਾ ਨਜ਼ਰ ਆਇਆ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਹਾਲ ਦੀ ਘੜੀ ਚੋਰੀ ਕੀਤੀ ਗਈ ਰਕਮ ਵਿੱਚੋਂ ਸਿਰਫ਼ ਛੇ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਨੌਕਰੀ ਤੋਂ ਸਸਪੈਂਡ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਿਸ ਮਹਿਕਮੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਭੈਣ 'ਤੇ ਵੀ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਜ਼ਮੀਨ ਘੁਟਾਲੇ ਵਿੱਚ ਸੰਮਨ
ਇਹ ਵੀ ਪੜ੍ਹੋ : ਮੁੰਬਈ ਬੰਬ ਧਮਾਕਿਆਂ ਦਾ ਮੋਸਟ ਵਾਂਟੇਡ ਅੱਤਵਾਦੀ ਬਸ਼ੀਰ ਕੈਨੇਡਾ 'ਚ ਗ੍ਰਿਫਤਾਰ , ਪਾਕਿਸਤਾਨ ਨੇ ਦਿੱਤੀ ਸੀ ਟ੍ਰੇਨਿੰਗ, ਹੁਣ ਲਿਆਂਦਾ ਜਾਵੇਗਾ ਭਾਰਤ !
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ