Punjab Police: ਲੁਧਿਆਣਾ 'ਚ 8.5 ਕਰੋੜ ਰੁਪਏ ਦੀ ਡਕੈਤੀ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਬੀਤੇ ਦਿਨੀਂ ਉਤਰਾਖੰਡ ਦੇ ਧਾਰਮਿਕ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਸੀ। ਪੁਲਿਸ ਨੂੰ ਉਸ ਦੇ ਧਾਰਮਿਕ ਸਥਾਨ ’ਤੇ ਹੋਣ ਦਾ ਪਤਾ ਲੱਗ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਧਾਰਮਿਕ ਸਥਾਨ ਦੇ ਬਾਹਰ ਫਰੂਟੀ ਦਾ ਲੰਗਰ ਲਗਾਇਆ। ਇੱਥੇ, ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਲੈਣ ਲਈ ਕਤਾਰ 'ਚ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।


ਦੱਸ ਦਈਏ ਕਿ ਇਨ੍ਹਾਂ ਨੂੰ ਫੜਨ ਦੀ ਮੁਹਿੰਮ ਦੀ ਅਗਵਾਈ ਇੰਸਪੈਕਟਰ ਬੇਅੰਤ ਜੁਨੇਜਾ ਨੇ ਕੀਤੀ। ਧਾਰਮਿਕ ਸਥਾਨ 'ਤੇ ਭੀੜ ਹੋਣ 'ਤੇ ਮੁਲਜ਼ਮਾਂ ਨੂੰ ਫੜਨਾ ਵੱਡੀ ਚੁਣੌਤੀ ਸੀ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਇਨਸਾਨੀਅਨ ਹੋਣ ਦੇ ਨਾਤੇ ਅਸੀਂ ਮੋਨਾ ਨੂੰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਦਾ ਮੌਕਾ ਦਿੱਤਾ ਪਰ ਸਾਡੀ ਇਸ 'ਤੇ ਪੂਰੀ ਨਜ਼ਰ ਸੀ।


ਜ਼ਿਕਰ ਕਰ ਦਈਏ ਕਿ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਤੋਂ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਕਈ ਖੁਲਾਸੇ ਹੋਏ। ਮਨਦੀਪ ਮੋਨਾ ਨੇ ਮਨੀ ਨਾਲ ਦੋਸਤੀ ਕਰਕੇ ਹੀ ਲੁੱਟ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਹ ਉਸ ਤੋਂ ਕੰਪਨੀ ਤੇ ਪੈਸੇ ਬਾਰੇ ਅਕਸਰ ਪੁੱਛਦੀ ਰਹਿੰਦੀ ਸੀ। ਕੁਝ ਮਹੀਨੇ ਪਹਿਲਾਂ ਮਨੀ ਨੇ ਉਸ ਨੂੰ ਮਜ਼ਾਕ ਵਿਚ ਪੁੱਛਿਆ ਸੀ ਕਿ ਉਹ ਉਸ ਦੇ ਕੰਮ ਬਾਰੇ ਇਨ੍ਹਾਂ ਪੁੱਛਦੀ 'ਤੂੰ ਡਾਕਾ ਮਾਰਨ' ਇਸ 'ਤੇ ਜਵਾਬ ਵਿੱਚ ਮਨਦੀਪ ਨੇ ਕਿਹਾ, 'ਮਰਨਾ ਵੀ ਪੈ ਸਕਦਾ' 


ਹਾਲਾਂਕਿ ਉਸ ਸਮੇਂ ਮਨਜਿੰਦਰ ਇਸ ਗੱਲ ਤੋਂ ਅਣਜਾਣ ਸੀ ਕਿ ਮਨਦੀਪ ਦੇ ਦਿਮਾਗ 'ਚ ਲੁੱਟ ਦੀ ਯੋਜਨਾ ਬਣ ਰਹੀ ਹੈ। ਹੌਲੀ-ਹੌਲੀ ਮਨਦੀਪ ਤੇ ਮਜਿੰਦਰ ਦਾ ਰਿਸ਼ਤਾ ਮਜ਼ਬੂਤ ​​ਹੁੰਦਾ ਗਿਆ। ਮਨਦੀਪ 'ਤੇ ਕਾਫੀ ਕਰਜ਼ਾ ਸੀ। ਉਸ ਨੇ ਸੌਖੇ ਪੈਸੇ ਕਮਾਉਣ ਦਾ ਸ਼ਾਰਟਕੱਟ ਤਰੀਕਾ ਲੱਭ ਲਿਆ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।