Ludhiana News: ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ 'ਚ 8.49 ਕਰੋੜ ਰੁਪਏ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ 'ਚ ਸ਼ਨੀਵਾਰ ਨੂੰ ਪੁਲਿਸ ਨੇ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ, ਉਸ ਦੇ ਪਤੀ ਜਸਵਿੰਦਰ ਤੇ ਇੱਕ ਹੋਰ ਸਾਥੀ ਗੁਲਸ਼ਨ ਨੂੰ ਗ੍ਰਿਫਤਾਰ ਕਰ ਲਿਆ ਹੈ। ਬੇਸ਼ੱਕ ਮੁਲਜ਼ਮ ਬਹੁਤ ਸ਼ਾਤਿਰ ਢੰਗ ਨਾਲ ਚੱਲ ਰਹੇ ਸੀ ਪਰ ਪੁਲਿਸ ਨੇ ਇਸ ਮਾਮਲੇ ਨੂੰ ਟੈਕਨੀਕਲ ਢੰਗ ਨਾਲ ਹੱਲ ਕਰ ਹੀ ਲਿਆ।


ਦਰਅਸਲ ਮੋਨਾ ਇੰਨੀ ਚਲਾਕ ਸੀ ਕਿ ਉਹ ਫੋਨ ਵੀ ਨਹੀਂ ਵਰਤ ਰਹੀ ਸੀ ਪਰ ਉਹ ਆਪ ਹੀ ਆਪਣੀ ਪਲਾਨਿੰਗ ਵਿੱਚ ਉਲਝ ਗਈ। ਮੁਲਜ਼ਮ ਕੋਲ ਕੋਈ ਫੋਨ ਨਹੀਂ ਸੀ। ਰਿਸ਼ੀਕੇਸ਼ ਪਹੁੰਚ ਕੇ ਮੋਨਾ ਨੇ ਹੋਟਲ ਤੋਂ ਹੀ ਆਪਣੀ ਮਾਂ ਨੂੰ ਕਾਲ ਕੀਤੀ। ਪੁਲਿਸ ਨੇ ਉਸ ਦੇ ਪਰਿਵਾਰ ਤੇ ਹੋਰਾਂ ਦੇ ਨੰਬਰ ਨਿਗਰਾਨੀ 'ਤੇ ਰੱਖੇ ਹੋਏ ਸਨ।


ਉਥੋਂ ਉਕਤ ਨੰਬਰ ਨੂੰ ਟ੍ਰੈਕ ਕਰਦੇ ਹੋਏ ਪੁਲਿਸ ਹੋਟਲ ਪਹੁੰਚ ਗਈ ਤਾਂ ਪਤਾ ਲੱਗਾ ਕਿ ਉਹ ਟੈਕਸੀ ਲੈ ਕੇ ਹੇਮਕੁੰਟ ਸਾਹਿਬ ਚਲੇ ਗਏ ਸੀ। ਪੁਲਿਸ ਨੂੰ ਇਹ ਪਤਾ ਨਹੀਂ ਸੀ ਕਿ ਮੁਲਜ਼ਮਾਂ ਨੇ ਕਿਹੜੇ ਕੱਪੜੇ ਪਾਏ ਹੋਏ ਸਨ। ਸਿਰਫ ਮਾਂ ਨੇ ਦੱਸਿਆ ਸੀ ਕਿ ਉਸ ਨੇ ਚਿੱਟੇ ਤੇ ਗੁਲਾਬੀ ਰੰਗ ਦੇ ਸਨੀਕਰ ਜੁੱਤੇ ਪਾਏ ਹੋਏ ਹਨ। ਪੁਲਿਸ ਹੇਮਕੁੰਟ ਸਾਹਿਬ ਪਹੁੰਚ ਗਈ।


ਇਹ ਵੀ ਪੜ੍ਹੋ: Punjab: ਗੁਜਰਾਤ ਵਿੱਚ ਕਿਉਂ ਛਪਦੇ ਪੰਜਾਬ ਦੇ ਇਸ਼ਤਿਹਾਰ? CM ਭਗਵੰਤ ਮਾਨ ਨੇ ਕਹੀ ਇਹ ਵੱਡੀ ਗੱਲ


ਪੁਲਿਸ ਟੀਮ ਦੀ ਅਗਵਾਈ ਸੀਆਈਏ ਇੰਚਾਰਜ ਬੇਅੰਤ ਜੁਨੇਜਾ ਤੇ ਬਾਕੀ ਸਟਾਫ਼ ਕਰ ਰਹੇ ਸਨ। ਪੁਲਿਸ ਦੀਆਂ ਟੀਮਾਂ ਦਰਸ਼ਨਾਂ ਤੋਂ ਪਰਤ ਰਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਪੌੜੀਆਂ ਕੋਲ ਖੜ੍ਹ ਗਈਆਂ। ਇਸ ਦੌਰਾਨ ਇਸੇ ਤਰ੍ਹਾਂ ਦੀ ਜੁੱਤੀ ਵਾਲੀ ਇੱਕ ਔਰਤ ਦਿਖਾਈ ਦਿੱਤੀ, ਜਿਸ ਨੇ ਰੇਨਕੋਟ ਪਾਇਆ ਹੋਇਆ ਸੀ ਤੇ ਅੱਖਾਂ ਤੱਕ ਢੱਕੀਆਂ ਹੋਈਆਂ ਸਨ।


ਉਸ ਨੂੰ ਸ਼ੱਕੀ ਸਮਝ ਕੇ ਰੋਕਿਆ ਤੇ ਕਵਰ ਹੇਠਾਂ ਕੀਤਾ, ਤਾਂ ਪਤਾ ਲੱਗਾ ਕਿ ਉਹ ਮੋਨਾ ਹੈ। ਉਸ ਦਾ ਪਤੀ ਜਸਵਿੰਦਰ ਵੀ ਨਾਲ ਸੀ। ਉਨ੍ਹਾਂ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਨੇ ਤਿੰਨਾਂ ਦੋਸ਼ੀਆਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।


ਇਹ ਵੀ ਪੜ੍ਹੋ: ਸਰਕਾਰੀ ਦਾਅਵਿਆਂ ਤੋਂ ਅੱਕ ਨਸ਼ਿਆਂ ਖਿਲਾਫ ਖੁਦ ਹੀ ਡਟਣ ਲੱਗੇ ਪਿੰਡਾਂ ਦੇ ਲੋਕ, ਸਮਾਜਿਕ ਬਾਈਕਾਟ ਦਾ ਐਲਾਨ