Ludhiana News: ਲੁਧਿਆਣਾ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਕੰਡੋਮ ਸੁੱਟ-ਸੁੱਟ ਕੇ ਸੀਵਰੇਜ ਜਾਮ ਕਰ ਦਿੱਤਾ ਜਾਂਦਾ ਹੈ। ਇਸ ਰੋਜ਼ਾਨਾ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਜਦੋਂ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਸਾਫ਼ ਕੀਤਾ ਤਾਂ ਪਤਾ ਲੱਗਾ ਕਿ ਗਟਰ ਵਿੱਚ ਸੈਂਕੜੇ ਕੰਡੋਮ ਸੁੱਟੇ ਹੋਏ ਸਨ। ਸੀਵਰੇਜ ਵਿੱਚ ਵੱਡੀ ਗਿਣਤੀ ਵਿੱਚ ਕੰਡੋਮ ਸੁੱਟੇ ਜਾਣ ਕਾਰਨ ਸੀਵਰੇਜ ਦੀਆਂ ਲਾਈਨਾਂ ਵੀ ਬੰਦ ਹੋ ਗਈਆਂ।
Punjab Weather Update: ਦਿਨ ਚੜ੍ਹਦਿਆਂ ਹੀ ਬਾਰਸ਼ ਦਾ ਕਹਿਰ! ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
ਦਰਅਸਲ ਵਾਰਡ ਨੰਬਰ 20 ਸੰਜੇ ਗਾਂਧੀ ਕਲੋਨੀ ਦੇ ਲੋਕਾਂ ਨੇ ਪੀਜੀ ਵਿੱਚ ਰਹਿਣ ਵਾਲੇ ਨੌਜਵਾਨ ’ਤੇ ਗੰਭੀਰ ਦੋਸ਼ ਲਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪੀਜੀ ਵਿੱਚ ਛੋਟੀ ਉਮਰ ਦੀਆਂ ਲੜਕੀਆਂ ਹਰ ਰੋਜ਼ ਆਉਂਦੀਆਂ ਹਨ। ਇੱਥੇ ਸਾਰਾ ਦਿਨ ਵੇਸਵਾਗਮਨੀ ਦਾ ਕੰਮ ਚੱਲਦਾ ਹੈ। ਇਸ ਸਬੰਧੀ ਕਈ ਵਾਰ ਥਾਣਾ ਡਿਵੀਜ਼ਨ ਨੰਬਰ 7 ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਪੁਲਿਸ ਮੁਲਾਜ਼ਮ ਗੇੜਾ ਮਾਰ ਕੇ ਚਲੇ ਜਾਂਦੇ ਹਨ। ਅੱਜ ਜਦੋਂ ਮੁਹੱਲੇ ਦਾ ਸੀਵਰੇਜ ਜਾਮ ਹੋ ਗਿਆ ਤਾਂ ਗਟਰ ਖੋਲ੍ਹਣ ’ਤੇ ਸਫ਼ਾਈ ਕਰਮਚਾਰੀ ਹੱਕੇ-ਬੱਕੇ ਰਹਿ ਗਏ।
ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਗੰਦੇ ਕੰਮ ਚੱਲ ਰਹੇ ਹਨ। ਅੱਜ ਹਾਲਾਤ ਇਹ ਬਣ ਗਏ ਹਨ ਕਿ ਸੀਵਰੇਜ ਕੰਡੋਮ ਨਾਲ ਭਰ ਗਿਆ ਹੈ। ਇਲਾਕੇ ਵਿੱਚ ਲੋਕ ਬੱਚਿਆਂ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੰਦੇ ਕਿਉਂਕਿ ਦੇਹ ਵਪਾਰ ਸ਼ਰੇਆਮ ਹੋ ਰਿਹਾ ਹੈ। ਉਨ੍ਹਾਂ ਨੇ ਪੁਲਿਸ ’ਤੇ ਵੀ ਮਿਲੀਭੁਗਤ ਦਾ ਦੋਸ਼ ਲਾਇਆ ਹੈ।
ਲੋਕਾਂ ਨੇ ਕਿਹਾ ਕਿ ਇਲਾਕੇ ਦੇ ਪੀਜੀ ਵਿੱਚ ਰਹਿਣ ਵਾਲੇ ਲੜਕੇ ਦੇਰ ਰਾਤ ਤੱਕ ਹੰਗਾਮਾ ਕਰਦੇ ਰਹਿੰਦੇ ਹਨ। ਉਧਰ, ਪੀਜੀ ਮਾਲਕ ਨੇ ਕਿਹਾ ਹੈ ਕਿ ਉਸ ਨੇ ਇਹ ਜਗ੍ਹਾ ਕਿਰਾਏ ’ਤੇ ਦਿੱਤੀ ਹੈ। ਜੇਕਰ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਤੁਰੰਤ ਪੀਜੀ ਨੂੰ ਖਾਲੀ ਕਰਵਾਇਆ ਜਾਵੇਗਾ।