Punjab Breaking News LIVE: ਬਲੈਕ ਮਨੀ ਨੂੰ ਸਫੈਦ ਕਰਨ ਵਾਲਾ ਵਿਜੀਲੈਂਸ ਦੇ ਅੜਿੱਕੇ, ਮਾਲ ਵਿਭਾਗ ਨਾਲ ਸਬੰਧ ਤਿੰਨ ਅਹਿਮ ਬਿੱਲ ਹੋਏ ਪਾਸ, ਬਾਰਸ਼ ਨੇ ਚੰਡੀਗੜ੍ਹ 'ਚ ਛੇੜੀ ਕੰਬਣੀ
Punjab Breaking News LIVE, 30 November, 2023: ਬਲੈਕ ਮਨੀ ਨੂੰ ਸਫੈਦ ਕਰਨ ਵਾਲਾ ਵਿਜੀਲੈਂਸ ਦੇ ਅੜਿੱਕੇ, ਮਾਲ ਵਿਭਾਗ ਨਾਲ ਸਬੰਧ ਤਿੰਨ ਅਹਿਮ ਬਿੱਲ ਹੋਏ ਪਾਸ, ਬਾਰਸ਼ ਨੇ ਚੰਡੀਗੜ੍ਹ 'ਚ ਛੇੜੀ ਕੰਬਣੀ
Amritsar News: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ ’ਤੇ ਜਲਦੀ ਫੈਸਲਾ ਕਰਵਾਉਣ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਕੋਲੋਂ ਦੋ ਦਿਨਾਂ ਵਿਚ ਰਿਪੋਰਟ ਮੰਗੀ ਹੈ।
Punjab News: ਲੁਧਿਆਣਾ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਕੰਡੋਮ ਸੁੱਟ-ਸੁੱਟ ਕੇ ਸੀਵਰੇਜ ਜਾਮ ਕਰ ਦਿੱਤਾ ਜਾਂਦਾ ਹੈ। ਇਸ ਰੋਜ਼ਾਨਾ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਜਦੋਂ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਸਾਫ਼ ਕੀਤਾ ਤਾਂ ਪਤਾ ਲੱਗਾ ਕਿ ਗਟਰ ਵਿੱਚ ਸੈਂਕੜੇ ਕੰਡੋਮ ਸੁੱਟੇ ਹੋਏ ਸਨ। ਸੀਵਰੇਜ ਵਿੱਚ ਵੱਡੀ ਗਿਣਤੀ ਵਿੱਚ ਕੰਡੋਮ ਸੁੱਟੇ ਜਾਣ ਕਾਰਨ ਸੀਵਰੇਜ ਦੀਆਂ ਲਾਈਨਾਂ ਵੀ ਬੰਦ ਹੋ ਗਈਆਂ।
Chandigarh News: ਬਾਰਸ਼ ਨੇ ਚੰਡੀਗੜ੍ਹ ਵਿੱਚ ਕੰਬਣੀ ਛੇੜ ਦਿੱਤੀ ਹੈ। ਸ਼ਹਿਰ 'ਚ ਅੱਜ ਤੜਕੇ 3 ਵਜੇ ਤੋਂ ਹੀ ਬਾਰਸ਼ ਸ਼ੁਰੂ ਹੋ ਗਈ। ਸਵੇਰੇ ਸੜਕਾਂ ਉਪਰ ਕਾਫੀ ਪਾਣੀ ਖੜ੍ਹਾ ਹੋ ਗਿਆ। ਲੋਕਾਂ ਨੂੰ ਦਫਤਰਾਂ ਤੇ ਕੰਮਾਂ-ਕਾਰਾਂ ਉੱਪਰ ਜਾਣ ਵਿੱਚ ਕਾਫੀ ਮੁਸ਼ਕਲ ਆਈ। ਬਾਰਸ਼ ਨਾਲ ਇਕਦਮ ਤਾਪਮਾਨ ਵੀ ਡਿੱਗ ਗਿਆ। ਮੌਸਮ 'ਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਦੇਖਿਆ ਗਿਆ ਹੈ। ਉਧਰ, ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਗਰਜ ਤੇ ਤੇਜ਼ ਹਵਾ ਦੇ ਨਾਲ-ਨਾਲ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਾਰਸ਼ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਰਸ਼ ਦੌਰਾਨ ਠੰਢੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਇਸ ਨਾਲ ਪਾਰਾ ਹੋਰ ਡਿੱਗ ਸਕਦਾ ਹੈ।
Cooperative Societies: ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਸਿਫਰ ਕਾਲ ਦੌਰਾਨ ਬੋਲਦਿਆਂ ਸਾਰੀਆਂ ਸਵੈ-ਸਹਾਇਤਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਲਈ ਕਿਸਾਨ ਕਰਜ਼ਾ ਮੁਆਫੀ ਸਕੀਮ ਨੂੰ ਲਾਗੂ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਵੈ-ਸਹਾਇਤਾ ਸਹਿਕਾਰੀ ਸਭਾਵਾਂ ਨੂੰ ਹੁਣ ਤੱਕ ਕਰਜ਼ਾ ਮੁਆਫੀ ਦਾ ਲਾਭ ਨਹੀਂ ਮਿਲਿਆ ਹੈ ਅਤੇ ਸਰਕਾਰ ਨੂੰ ਇਹਨਾਂ ਸਭਾਵਾਂ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ ਕਰਨੇ ਚਾਹੀਦੇ ਹਨ।
Vigilance Bureau Punjab: ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਬਲਵੀਰ ਕੁਮਾਰ ਵਿਰਦੀ, ਸੰਯੁਕਤ ਡਾਇਰੈਕਟਰ, ਐਕਸਾਈਜ਼ ਵਿਭਾਗ ਜਲੰਧਰ (ਜੀ.ਐਸ.ਟੀ.) ਵਾਸੀ ਲੰਮਾ ਪਿੰਡ ਜਲੰਧਰ ਖਿਲਾਫ ਸਰਕਾਰੀ ਅਧਿਕਾਰੀ ਹੁੰਦੇ ਹੋਏ ਭ੍ਰਿਸ਼ਟਾਚਾਰ ਰਾਹੀਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਸਹਿਦੋਸ਼ੀ ਭਗਵੰਤ ਭੂਸ਼ਣ ਉਰਫ ਬਾਵਾ ਵਾਸੀ ਮਕਾਨ ਕ੍ਰਿਸ਼ਨ ਨਗਰ, ਰੇਲਵੇ ਰੋਡ ਜਲੰਧਰ ਨੂੰ ਬਿਓਰੋ ਵੱਲੋਂ ਅੱਜ ਬੁੱਧਵਾਰ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਮਾਲ ਵਿਭਾਗ ਦੇ ਤਿੰਨ ਅਹਿਮ ਬਿੱਲ ਪਾਸ ਕੀਤੇ ਹਨ। ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨਾ) ਬਿੱਲ-2023, ਰਜਿਸਟ੍ਰੇਸ਼ਨ (ਪੰਜਾਬ ਸੋਧਨਾ) ਬਿੱਲ-2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧਨਾ) ਬਿੱਲ-2023 ਸ਼ਾਮਲ ਹਨ। ਇਹਨਾਂ ਸਾਰੇ ਬਿੱਲਾਂ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਪਿਛੋਕੜ
Punjab Breaking News LIVE, 30 November, 2023: ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਮਾਲ ਵਿਭਾਗ ਦੇ ਤਿੰਨ ਅਹਿਮ ਬਿੱਲ ਪਾਸ ਕੀਤੇ ਹਨ। ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨਾ) ਬਿੱਲ-2023, ਰਜਿਸਟ੍ਰੇਸ਼ਨ (ਪੰਜਾਬ ਸੋਧਨਾ) ਬਿੱਲ-2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧਨਾ) ਬਿੱਲ-2023 ਸ਼ਾਮਲ ਹਨ। ਇਹਨਾਂ ਸਾਰੇ ਬਿੱਲਾਂ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮਾਲ ਵਿਭਾਗ ਨਾਲ ਸਬੰਧ ਤਿੰਨ ਅਹਿਮ ਬਿੱਲ ਹੋਏ ਪਾਸ, ਪੜ੍ਹੇ ਇਹਨਾਂ ਬਿੱਲਾਂ ਦਾ ਕੀ ਹੈ ਮਤਲਬ
Vigilance: ਬਲੈਕ ਮਨੀ ਨੂੰ ਸਫੈਦ ਕਰਨ ਵਾਲਾ ਵਿਜੀਲੈਂਸ ਦੇ ਅੜਿੱਕੇ, ਆਬਕਾਰੀ ਅਧਿਕਾਰੀ ਵਿਰਦੀ ਨਾਲ ਕਰਦਾ ਸੀ ਅਜਿਹਾ ਕੰਮ
Vigilance Bureau Punjab: ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਬਲਵੀਰ ਕੁਮਾਰ ਵਿਰਦੀ, ਸੰਯੁਕਤ ਡਾਇਰੈਕਟਰ, ਐਕਸਾਈਜ਼ ਵਿਭਾਗ ਜਲੰਧਰ (ਜੀ.ਐਸ.ਟੀ.) ਵਾਸੀ ਲੰਮਾ ਪਿੰਡ ਜਲੰਧਰ ਖਿਲਾਫ ਸਰਕਾਰੀ ਅਧਿਕਾਰੀ ਹੁੰਦੇ ਹੋਏ ਭ੍ਰਿਸ਼ਟਾਚਾਰ ਰਾਹੀਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਸਹਿਦੋਸ਼ੀ ਭਗਵੰਤ ਭੂਸ਼ਣ ਉਰਫ ਬਾਵਾ ਵਾਸੀ ਮਕਾਨ ਕ੍ਰਿਸ਼ਨ ਨਗਰ, ਰੇਲਵੇ ਰੋਡ ਜਲੰਧਰ ਨੂੰ ਬਿਓਰੋ ਵੱਲੋਂ ਅੱਜ ਬੁੱਧਵਾਰ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਬਲਵੀਰ ਕੁਮਾਰ ਵਿਰਦੀ ਨੂੰ ਚੈਕ ਪੀਰੀਅਡ 01.04.2007 ਤੋਂ 11.09.2020 ਤੱਕ ਜਾਣੂੰ ਸਰੋਤਾਂ ਤੋਂ ਕੁੱਲ 2,08,84,863.37 ਰੁਪਏ ਦੀ ਆਮਦਨ ਹੋਣੀ ਪਾਈ ਗਈ ਅਤੇ ਇਸੇ ਅਰਸੇ ਦੌਰਾਨ ਉਸ ਵੱਲੋਂ 5,12,51,688.37 ਰੁਪਏ ਦਾ ਖਰਚਾ ਕੀਤਾ ਗਿਆ ਹੈ। ਇਸ ਤਰਾਂ ਉਕਤ ਮੁਲਜ਼ਮ ਵਲੋਂ ਚੈਕ ਪੀਰੀਅਡ ਦੌਰਾਨ ਕੁੱਲ 3,03,66,825 ਰੁਪਏ ਵੱਧ ਖਰਚਾ ਕੀਤਾ ਗਿਆ ਹੈ ਜੋ ਕਿ ਉਸ ਦੀ ਆਮਦਨ ਤੋਂ ਕਰੀਬ 145.40 ਫੀਸਦ ਵੱਧ ਬਣਦਾ ਹੈ। ਬਲੈਕ ਮਨੀ ਨੂੰ ਸਫੈਦ ਕਰਨ ਵਾਲਾ ਵਿਜੀਲੈਂਸ ਦੇ ਅੜਿੱਕੇ, ਆਬਕਾਰੀ ਅਧਿਕਾਰੀ ਵਿਰਦੀ ਨਾਲ ਕਰਦਾ ਸੀ ਅਜਿਹਾ ਕੰਮ
Debt Waiver: ਸਹਿਕਾਰੀ ਸਭਾਵਾਂ ਦਾ ਕਰਜ਼ਾ ਮੁਆਫ਼ ਕਰਨ ਦਾ ਉੱਠਿਆ ਮੁੱਦਾ, ਵਿਧਾਇਕ ਨੇ ਵਿਧਾਨ ਸਭਾ 'ਚ ਰੱਖੀ ਮੰਗ
Cooperative Societies: ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਸਿਫਰ ਕਾਲ ਦੌਰਾਨ ਬੋਲਦਿਆਂ ਸਾਰੀਆਂ ਸਵੈ-ਸਹਾਇਤਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਲਈ ਕਿਸਾਨ ਕਰਜ਼ਾ ਮੁਆਫੀ ਸਕੀਮ ਨੂੰ ਲਾਗੂ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਵੈ-ਸਹਾਇਤਾ ਸਹਿਕਾਰੀ ਸਭਾਵਾਂ ਨੂੰ ਹੁਣ ਤੱਕ ਕਰਜ਼ਾ ਮੁਆਫੀ ਦਾ ਲਾਭ ਨਹੀਂ ਮਿਲਿਆ ਹੈ ਅਤੇ ਸਰਕਾਰ ਨੂੰ ਇਹਨਾਂ ਸਭਾਵਾਂ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ ਕਰਨੇ ਚਾਹੀਦੇ ਹਨ। ਸਹਿਕਾਰੀ ਸਭਾਵਾਂ ਦਾ ਕਰਜ਼ਾ ਮੁਆਫ਼ ਕਰਨ ਦਾ ਉੱਠਿਆ ਮੁੱਦਾ, ਵਿਧਾਇਕ ਨੇ ਵਿਧਾਨ ਸਭਾ 'ਚ ਰੱਖੀ ਮੰਗ
- - - - - - - - - Advertisement - - - - - - - - -