Ludhiana By Election BJP Star Campaigners List: ਲੁਧਿਆਣਾ ਜ਼ਿਮਨੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਸਣੇ 40 ਆਗੂਆਂ ਦੇ ਨਾਮ ਸ਼ਾਮਲ ਹਨ। ਇਸ ਸੀਟ 'ਤੇ 19 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ 23 ਜੂਨ ਨੂੰ ਨਤੀਜੇ ਆਉਣੇ ਹਨ।

ਸੁਨੀਲ ਜਾਖੜ

ਸੌਦਾਨ ਸਿੰਘ

ਤਰੁਣ ਚੁੱਘ

ਨਾਇਬ ਸੈਣੀ

ਰੇਖਾ ਗੁਪਤਾ

ਵਿਜੇ ਰੁਪਾਣੀ

ਡਾ. ਨਰਿੰਦਰ ਸਿੰਘ ਰੈਨਾ 

ਸਰਦਾਰ ਹਰਦੀਪ ਸਿੰਘ ਪੁਰੀ

ਮਨੋਹਰ ਲਾਲ ਖੱਟਰ

ਅਰਜੁਨ ਰਾਮ ਮੇਘਵਾਲ

ਰਵਨੀਤ ਸਿੰਘ ਬਿੱਟੂ

ਅਨੁਰਾਗ ਠਾਕੁਰ

ਕੈਪਟਨ ਅਮਰਿੰਦਰ ਸਿੰਘ

ਮਨਜਿੰਦਰ ਸਿੰਘ ਸਿਰਸਾ

ਮਨੋਰੰਜਨ ਕਾਲੀਆ

ਅਵਿਨਾਸ਼ ਰਾਏ ਖੰਨਾ

ਵਿਜੇ ਸਾਂਪਲਾ

ਅਸ਼ਵਨੀ ਸ਼ਰਮਾ

ਸ਼ਵੇਤ ਮਲਿਕ

 ਡਾ. ਚਰਨਜੀਤ ਸਿੰਘ ਅਟਵਾਲ

ਹਰਜੀਤ ਸਿੰਘ ਗਰੇਵਾਲ

ਰਾਣਾ ਗੁਰਮੀਤ ਸਿੰਘ ਸੋਢੀ

ਆਰ ਪੀ ਸਿੰਘ

ਸੋਮ ਪ੍ਰਕਾਸ਼

ਜੰਗੀ ਲਾਲ ਮਹਾਜਨ

ਹੰਸ ਰਾਜ ਹੰਸ

ਦਿਨੇਸ਼ ਸਿੰਘ ਬੱਬੂ

ਮੋਨਾ ਜੈਸਵਾਲ

ਜੈ ਇੰਦਰ ਕੌਰ

ਕੇਵਲ ਸਿੰਘ ਢਿੱਲੋਂ

ਗੇਗਾ ਰਾਮ ਵਾਲਮੀਕਿ

ਸੁਸ਼ੀਲ ਰਿੰਕੂ

ਫਤਿਹਜੰਗ ਬਾਜਵਾ

ਅਸ਼ਵਨੀ ਸੇਖੜੀ

ਮੰਤਰੀ ਸ਼੍ਰੀਨਿਵਾਸਲੁ

ਰਾਕੇਸ਼ ਰਾਠੌਰ ਗੁਰੂ

ਦਿਆਲ ਸੋਢੀ

ਅਨਿਲ ਸਰੀਨ

ਜਗਮੋਹਨ ਸਿੰਘ ਰਾਜੂ (ਸੇਵਾਮੁਕਤ ਆਈ.ਏ.ਐਸ.)

ਪਰਮਿੰਦਰ ਸਿੰਘ ਬਰਾੜ

ਜ਼ਿਕਰ ਕਰ ਦਈਏ ਕਿ 19 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਵੋਟਾਂ ਪੈਣੀਆਂ ਹਨ, ਜਿਸ ਲਈ ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ। ਉੱਥੇ ਹੀ ਭਾਜਪਾ ਨੇ ਲੁਧਿਆਣਾ ਜ਼ਿਮਨੀ ਚੋਣਾਂ ਲਈ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਹੈ, ਜਿਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਪਾਰਟੀ ਦੇ ਵੱਡੇ ਆਗੂ ਹਨ, ਜਿਨ੍ਹਾਂ ਨੇ ਹੁਣ ਕਮਰ ਕੱਸ ਲਈ ਹੈ।

ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਹੁਣ ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਚੁਣਦੇ ਹਨ, ਕਿਸ ਦੀ ਮਿਹਨਤ ਰੰਗ ਲਿਆਵੇਗੀ। ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ।