ਲੁਧਿਆਣਾ: ਮਜੀਠੀਆ ਮਾਣਹਾਨੀ ਕੇਸ 'ਚ ਲੁਧਿਆਣਾ ਅਦਾਲਤ ਪੁੱਜੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਮਜੀਠੀਆ ਨਸ਼ੇ ਦਾ ਕਾਰੋਬਾਰੀ ਹੈ। ਇਸ ਕੇਸ ਦੀ ਅਗਲੀ ਸੁਣਵਾਈ ਹੁਣ 5 ਨਵੰਬਰ ਨੂੰ ਹੋਣੀ ਹੈ।
ਉਨ੍ਹਾ ਕਿਹਾ ਕਿ ਮੈਨੂੰ ਪੂਰਾ ਅਦਾਲਤ 'ਤੇ ਭਰੋਸਾ ਹੈ, ਸੰਜੇ ਸਿੰਘ ਨੇ ਕਿਹਾ ਕਿ ਮੈਂ ਆਪਣੇ ਬਿਆਨ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਮਜੀਠੀਆ ਜ਼ਮਾਨਤ 'ਤੇ ਬਾਹਰ ਹੈ ਉਹ ਹਾਲੇ ਕੇਸ 'ਚ ਬਰੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ, "ਮੈਂ ਜੋ ਵੀ ਕਿਹਾ ਸੀ ਉਹ ਸੱਚ ਕਿਹਾ ਸੀ। ਭਾਰਤ ਦਾ ਸੰਵਿਧਾਨ ਸਾਨੂੰ ਸੱਚ ਬੋਲਣ ਦੀ ਇਜਾਜ਼ਤ ਦਿੰਦਾ ਹੈ।ਇਸ ਕਰਕੇ ਮੈਂ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਾਂ।"
ਇਸ ਮੌਕੇ ਪਰਾਲੀ ਦੇ ਧੂੰਏ ਦਿੱਲੀ ਪੁੱਜਣ ਦੇ ਸਵਾਲ ਦਾ ਸੰਜੇ ਸਿੰਘ ਨੇ ਜਵਾਬ ਦਿੱਤਾ ਕੇ ਇਸ ਵਾਰ ਪਿਛਲੇ ਸਾਲਾਂ ਨਾਲੋਂ ਧੂਆਂ ਘੱਟ ਵੇਖਣ ਨੂੰ ਮਿਲਿਆ ਹੈ।
ਗੁਜਰਾਤ ਦੇ ਵਿੱਚ ਪੁਲ ਟੁੱਟਣ ਦੇ ਮੁੱਦੇ 'ਤੇ ਉਨ੍ਹਾਂ ਬੋਲਦਿਆਂ ਕਿਹਾ ਕਿ 5 ਦਿਨ ਪਹਿਲਾਂ ਹੀ ਉਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਜਿਹੜੇ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਏ ਹਨ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ