Jagraon News : ਵਿਧਾਨ ਸਭਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਵੱਲੋਂ ਜਗਰਾਉਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮ ਸਲਾਘਾਯੋਗ ਕਦਮ ਹਨ। ਵਿਧਾਇਕਾ ਮਾਣੂਕੇ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਸਮੁੱਚੇ ਵਾਰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਇਲਾਵਾ ਨਗਰ ਕੌਂਸਲ ਨੂੰ ਮਸ਼ੀਨਰੀ ਖ੍ਰੀਦਣ ਲਈ ਸਰਕਾਰ ਤੋਂ ਗ੍ਰਾਂਟਾ ਲਿਆ ਕੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਅੱਜ ਵੱਡੀ ਗਿਣਤੀ ਵਿੱਚ ਕੌਂਸਲਰ ਸਾਹਿਬਾਨਾਂ ਨੇ ਨਗਰ ਕੌਂਸਲ ਨੂੰ 92 ਲੱਖ ਰੁਪਏ ਦੀ ਗ੍ਰਾਂਟ ਲਿਆ ਕੇ ਦੇਣ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਦਾ ਸਨਮਾਨ ਕਰਕੇ ਧੰਨਵਾਦ ਕਰਦੇ ਹੋਏ ਕੀਤਾ।
ਇਸ ਸਮੇਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਵਿਧਾਨ ਸਭਾ ਜਗਰਾਉਂ ਦੇ ਸਮੁੱਚੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਉਨਾਂ ਦਾ ਇੱਕੋਂ ਇੱਕ ਮੰਤਵ ਹੈ। ਜਿਸ ਦੇ ਤਹਿਤ ਪਿੰਡਾਂ ਤੋਂ ਇਲਾਵਾ ਜਗਰਾਉਂ ਸ਼ਹਿਰ ਵਿੱਚ ਵੱਡੇ ਪੱਧਰ ਤੇ ਗ੍ਰਾਂਟਾ ਲਿਆ ਕੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਨਗਰ ਕੌਂਸਲ ਜਗਰਾਉਂ ਨੂੰ ਸਵੱਛ ਭਾਰਤ ਅਭਿਆਨ ਅਧੀਨ ਮਸ਼ੀਨਰੀ ਖ੍ਰੀਦਣ ਲਈ 92 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ। ਜਿਸ ਤਹਿਤ ਨਗਰ ਕੌਂਸਲ ਵੱਲੋਂ 71.50 ਲੱਖ ਰੁਪਏ ਦੀ ਰਾਸ਼ੀ ਦੇ ਲਗਾਏ ਗਏ ਟੈਂਡਰਾਂ ਵਿੱਚੋਂ 37.50 ਲੱਖ ਰੁਪਏ ਦੀ ਲਾਗਤ ਨਾਲ 5 ਛੋਟੇ ਟਾਟਾ ਏਸ, ਸ਼ਹਿਰ ਵਿੱਚੋਂ ਕੂੜਾ ਚੁੱਕਣ ਲਈ 20 ਲੱਖ ਰੁਪਏ ਨਾਲ 80 ਟ੍ਰਾਈਸਾਇਕਲ (ਰੇਹੜੀਆਂ), 1 ਟ੍ਰਕੈਟਰ ਲੋਡਰ, 1 ਵੈਸਟ ਗਰੈਂਡਰ, 1 ਬੈਲਿੰਗ ਮਸ਼ੀਨ, 1 ਟ੍ਰਕੈਟਰ ਵਾਲੀ ਟਰਾਲੀ ਅਤੇ 1 ਹਾਰਟੀਕਲਚਰ ਵੈਸਟ ਮਸ਼ੀਨ ਦੀ ਖ੍ਰੀਦੀ ਜਾਵੇਗੀ।
ਇਸ ਤੋਂ ਇਲਾਵਾ 15 ਲੱਖ ਰੁਪਏ ਦੀ ਲਾਗਤ ਨਾਲ 1 ਜੇਸੀਬੀ ਮਸ਼ੀਨ ਅਤੇ 5.50 ਲੱਖ ਰੁਪਏ ਦੀ ਲਾਗਤ ਨਾਲ 1 ਟਰੈਕਟਰ ਖ੍ਰੀਦਣ ਲਈ ਵੀ ਨਗਰ ਕੌਂਸਲ ਵੱਲੋਂ ਜਲਦ ਹੀ ਟੈਂਡਰ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਨਗਰ ਕੌਂਸਲ ਅਮਲੇ ਨੂੰ ਉਕਤ ਮਸ਼ੀਨਰੀ ਅਤੇ ਸਫਾਈ ਸੇਵਕਾਂ ਨੂੰ ਕੂੜਾ ਚੁੱਕਣ ਲਈ ਰੇਹੜੀਆਂ ਮਿਲਣ ਤੋਂ ਬਾਅਦ ਭਾਰੀ ਰਾਹਤ ਮਿਲੇਗੀ। ਇਸ ਦੋਰਾਨ ਵਾਰਡ ਨੰ-13 ਦੇ ਸਾਬਕਾ ਕੌਂਸਲਰ ਰਵਿੰਦਰ ਸੱਭਰਵਾਲ ਫੀਨਾ ਅਤੇ ਵਾਰਡ ਨੰ-7 ਦੇ ਸਾਬਕਾ ਕੌਂਸਲਰ ਅਮਰਨਾਥ ਕਲਿਆਣ ਨੇ ਉਨਾਂ ਦੇ ਵਾਰਡਾਂ ਵਿੱਚ ਰੁਕੇ ਹੋਏ ਵਿਕਾਸ ਕਾਰਜ ਦੁਬਾਰਾ ਸ਼ੁਰੂ ਕਰਵਾਉਣ ਲਈ ਵੀ ਵਿਧਾਇਕਾ ਮਾਣੂਕੇ ਦਾ ਧੰਨਵਾਦ ਕੀਤਾ।
ਇਸ ਮੋਕੇ ਨਗਰ ਕੌਂਸਲ ਦੇ ਐਸ.ਓ.ਅਸ਼ੋਕ ਕੁਮਾਰ, ਕੌਂਸਲਰ ਸ਼ਤੀਸ ਕੁਮਾਰ ਦੋਧਰੀਆ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਅਨਮੋਲ ਗੁਪਤਾ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ, ਕੌਂਸਲਰ ਪਤੀ ਰਾਜ ਭਾਰਦਵਾਜ, ਕੌਂਸਲਰ ਪਤੀ ਸੰਜੀਵ ਕੱਕੜ ਸੰਜੂ, ਕੌਂਸਲਰ ਪੁੱਤਰ ਵਰਿੰਦਰ ਸਿੰਘ ਕਲੇਰ, ਕੌਂਸਲਰ ਪਤੀ ਰੋਹਿਤ ਗੋਇਲ ਰੋਕੀ, ਯੂਥ ਆਗੂ ਸਾਜਨ ਮਲਹੋਤਰਾ, ਆਪ ਆਗੂ ਕਾਕਾ ਕੋਠੇ ਅੱਠ ਚੱਕ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ ਆਦਿ ਹਾਜਿਰ ਸਨ।