Ludhiana News: ਖੰਨਾ ਦੇ ਇੱਕ ਪਿੰਡ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਖੰਨਾ (Khanna) ਦੇ ਪਿੰਡ ਮਾਜਰੀ ਵਿਖੇ ਮਜ਼ਦੂਰੀ ਦੌਰਾਨ ਦੋ ਨੌਜਵਾਨਾਂ ਨੂੰ ਛੱਤ ਉਪਰ ਮਸਤੀ ਕਰਨਾ ਮਹਿੰਗਾ ਪੈ ਗਿਆ । ਮਸਤੀ ਦੌਰਾਨ ਇੱਕ ਨੌਜਵਾਨ ਨੇ ਕੋਲੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ । ਮ੍ਰਿਤਕ ਜਨਪ੍ਰੀਤ ਸਿੰਘ (22) ਪਿੰਡ ਸਲਾਣਾ ਦਾ ਰਹਿਣ ਵਾਲਾ ਸੀ ਤੇ ਪਹਿਲੇ ਦਿਨ ਹੀ ਕੰਮ ਕਰਨ ਆਇਆ ਸੀ । 


ਮਕਾਨ ਮਾਲਕਣ ਮੰਜੂ ਨੇ ਦੱਸਿਆ ਕਿ ਉਨ੍ਹਾਂ ਦੀ ਛੱਤ ਉਪਰੋਂ ਹਾਈਵੋਲਟੇਜ ਤਾਰਾਂ ਨਿਕਲਦੀਆਂ ਹਨ। ਇਨ੍ਹਾਂ ਤਾਰਾਂ ਤੋਂ ਬਚਣ ਲਈ ਉਹ ਛੱਤ ਉਪਰ ਕੰਧ ਬਣਾ ਰਹੀ ਹੈ। ਇਸ ਲਈ ਤਿੰਨ ਦਿਨਾਂ ਤੋਂ ਰਾਜ ਮਿਸਤਰੀ ਕੋਲ ਲੇਬਰ ਨਹੀਂ ਸੀ । ਅੱਜ ਮਿਸਤਰੀ ਨੇ ਦੋ ਨੌਜਵਾਨ ਬੁਲਾਏ ਸੀ ਜੋ ਕੰਮ ਦੌਰਾਨ ਛੱਤ ਉਪਰ ਮਸਤੀ ਕਰਨ ਲੱਗੇ । 


ਮਕਾਨ ਮਾਲਕਣ ਮੰਜੂ ਨੇ ਕਿਹਾ ਕਿ ਉਸ ਨੇ ਇਨ੍ਹਾਂ ਨੂੰ ਰੋਕਿਆ ਕਿ ਅਜਿਹਾ ਨਾ ਕਰੋ ਕੋਲੋਂ ਤਾਰਾਂ ਲੰਘ ਰਹੀਆਂ ਹਨ ਪਰ ਨੌਜਵਾਨ ਨਾ ਹਟੇ । ਇੱਕ ਨੌਜਵਾਨ ਨੇ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਤੇ ਝਟਕੇ ਨਾਲ ਉਸ ਦੀ ਮੌਤ ਹੋ ਗਈ । ਦੂਜੇ ਪਾਸੇ ਮ੍ਰਿਤਕ ਜਨਪ੍ਰੀਤ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਕਿਹਾ ਕਿ ਅਚਾਨਕ ਬਾਹਾਂ ਉਪਰ ਚੁੱਕਣ ਕਰਕੇ ਹੱਥ ਤਾਰਾਂ ਨੂੰ ਲੱਗਿਆ ਜਿਸ ਨਾਲ ਮੌਤ ਹੋ ਗਈ । 


ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ ਡਿਉਟੀ ਉਪਰ ਤਾਇਨਾਤ ਡਾ. ਫਰੈਂਕੀ ਨੇ ਦੱਸਿਆ ਕਿ ਹਸਪਤਾਲ ਪੁੱਜਣ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ । ਮੌਤ ਕਰੰਟ ਲੱਗਣ ਨਾਲ ਹੋਈ ਹੈ। ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ।


ਹੋਰ ਪੜ੍ਹੋ : Ludhiana News: ਭਿਆਨਕ ਹਾਦਸਾ, ਟਿੱਪਰ ਤੇ ਟਰੱਕ ਦੀ ਸਿੱਧੀ ਟੱਕਰ, ਤਿੰਨ ਮੌਤਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।