Ludhiana News: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪਿੰਡ ਲਿਬੜਾ ਕੋਲ ਤੇਲ ਨਾਲ ਭਰਿਆ ਟੈਂਕਰ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਸੁਰੱਖਿਆ ਬਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ। ਸਭ ਤੋਂ ਪਹਿਲਾਂ ਅੱਗ ਦੀ ਘਟਨਾ ਹੋਣ ਤੋਂ ਰੋਕਣ ਲਈ ਟੈਂਕਰ ਦੀ ਬੈਟਰੀ ਕੱਢ ਲਈ ਗਈ ਤਾਂ ਜੋ ਤਾਰਾਂ 'ਚ ਸਪਾਰਕ ਨਾ ਹੋ ਸਕੇ। ਇਹ ਟੈਂਕਰ ਚੌਲਾਂ ਦੇ ਤੇਲ ਨਾਲ ਭਰਿਆ ਹੋਇਆ ਸੀ।


ਉੱਥੇ ਹੀ ਨੈਸ਼ਨਲ ਹਾਈਵੇ 'ਤੇ ਤੇਲ ਦੇ ਟੈਂਕਰ ਦੀ ਪਲਟਣ ਦੀ ਖ਼ਬਰ ਮਿਲਦਿਆਂ ਹੀ ਏਐਸਆਈ ਸੁਖਦੇਵ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਲੁਧਿਆਣਾ ਤੋਂ ਅੰਬਾਲਾ ਵੱਲ ਜਾਣ ਵਾਲੀ ਟਰੈਫ਼ਿਕ ਨੂੰ ਸਰਵਿਸ ਲੇਨ ਵੱਲ ਡਾਇਵਰਟ ਕੀਤਾ। ਕਿਉਂਕਿ ਸੜਕ 'ਤੇ ਤੇਲ ਪਿਆ ਹੋਇਆ ਸੀ ਜਿਸ ਕਰਕੇ ਗੱਡੀ ਦੇ ਸਲਿੱਪ ਹੋਣ ਦਾ ਖਤਰਾ ਸੀ। ਇਸ ਤੋਂ ਇਲਾਵਾ ਖੰਨਾ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੰਗਵਾਈਆਂ ਗਈਆਂ। ਜਿਨ੍ਹਾਂ ਨੇ ਪਾਣੀ ਅਤੇ ਫੋਮ ਦੀ ਮਦਦ ਨਾਲ ਨੈਸ਼ਨਲ ਹਾਈਵੇ 'ਤੇ ਤੇਲ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਕੰਮ ਸ਼ੁਰੂ ਕੀਤਾ।


ਇਹ ਵੀ ਪੜ੍ਹੋ: ICSE Board Date: ਅੱਜ ਇੰਨੇ ਵਜੇ ਐਲਾਨੇ ਜਾਣਗੇ ICSE ਬੋਰਡ ਦੇ ਨਤੀਜੇ, ਇੰਝ ਕਰੋ ਚੈੱਕ


ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਚੌਲਾਂ ਦੇ ਤੇਲ ਨਾਲ ਭਰਿਆ ਟੈਂਕਰ ਬਰਨਾਲਾ ਤੋਂ ਖੰਨਾ ਅਮਲੋਹ ਰੋਡ ’ਤੇ ਸਥਿਤ ਸ੍ਰੀ ਗਣੇਸ਼ ਮਿੱਲ ਵੱਲ ਆ ਰਿਹਾ ਸੀ। ਡਰਾਈਵਰ ਤੋਂ ਬੇਕਾਬੂ ਹੋ ਕੇ ਟੈਂਕਰ ਪਲਟ ਗਿਆ। ਜਿਸ ਤੋਂ ਬਾਅਦ ਕਰੇਨ ਸੱਦੀ ਗਈ ਅਤੇ ਟੈਂਕਰ ਨੂੰ ਸਿੱਧਾ ਕਰਕੇ ਇਕ ਪਾਸੇ ਕਰ ਦਿੱਤਾ ਗਿਆ। ਟੈਂਕਰ ਨੂੰ ਪਵਨਦੀਪ ਸਿੰਘ ਵਾਸੀ ਬਡੂੰਦੀ ਦਾ ਰਹਿਣ ਵਾਲਾ ਚਲਾ ਰਿਹਾ ਸੀ, ਗਨੀਮਤ ਰਹੀ ਕਿ ਉਸ ਦੀ ਜਾਨ ਬਚ ਗਈ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Punjab News: ਪੁੰਛ 'ਚ ਅੱਤਵਾਦੀ ਹਮਲੇ 'ਤੇ ਚਰਨਜੀਤ ਚੰਨੀ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ, ਕਿਹਾ- ਆਹ ਸਟੰਟਬਾਜੀ ਹੋ ਰਹੀ, ਹਮਲੇ ਨਹੀਂ ਹੋ ਰਹੇ