Ludhiana News : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਫ਼ਲਤਾ ਪੂਰਵਕ ਇੱਕ ਸਾਲ ਪੂਰਾ ਹੋਣ 'ਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਅੰਦਰ ਨਸ਼ਿਆਂ ਵਿਰੁੱਧ ਦੂਜਾ 'ਜਾਗ੍ਰਿਤੀ ਮਾਰਚ' ਕੱਢਿਆ ਗਿਆ। ਇਸ 'ਜਾਗ੍ਰਿਤੀ ਮਾਰਚ' ਦੀ ਅਗਵਾਈ ਕਰਦਿਆਂ 'ਆਪ' ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹਲਕੇ ਦੇ ਪਿੰਡਾਂ ਅਮਰਗੜ੍ਹ ਕਲੇਰ, ਗਾਲਿਬ ਕਲਾਂ, ਗਾਲਿਬ ਖੁਰਦ, ਗਾਲਿਬ ਰਣ ਸਿੰਘ, ਫਤਹਿਗੜ੍ਹ ਸਿਵੀਆਂ, ਸ਼ੇਖ ਦੌਲਤ, ਛੋਟਾ ਸ਼ੇਰਪੁਰਾ, ਸ਼ੇਰਪੁਰ ਕਲਾਂ, ਸਵੱਦੀ ਖੁਰਦ ਆਦਿ ਪਿੰਡਾਂ ਵਿੱਚ ਨਸ਼ਿਆਂ ਦੇ ਮਾਰੂ ਹੱਲੇ ਵਿਰੁੱਧ ਹੋਕਾ ਦਿੱਤਾ। ਮਾਰਚ ਦੀ ਸਮਾਪਤੀ ਸਰਕਲ ਪ੍ਰਧਾਨ ਕਰਤਾਰ ਸਿੰਘ ਸਵੱਦੀ ਦੇ ਗ੍ਰਹਿ ਵਿਖੇ ਕੀਤੀ ਗਈ ਅਤੇ ਪ੍ਰਧਾਨ ਸਵੱਦੀ ਵੱਲੋਂ ਨੌਜੁਆਨਾਂ ਵਾਸਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

 


 

ਪਿੰਡ ਸਵੱਦੀ ਖੁਰਦ ਵਿਖੇ 'ਜਾਗ੍ਰਿਤੀ ਮਾਰਚ' ਵਿੱਚ ਸ਼ਾਮਲ ਨੌਜੁਆਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਅੱਜ 16 ਮਾਰਚ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦਾ ਇੱਕ ਸਾਲ ਆਮ ਲੋਕਾਂ ਨੂੰ ਸਮਰਪਿਤ ਰਿਹਾ ਹੈ। ਪਿਛਲੇ ਇੱਕ ਸਾਲ ਦੌਰਾਨ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇਂ ਵਿਰੁੱਧ ਲਹਿਰ ਵਿੱਢੀ ਹੋਈ ਹੈ ਅਤੇ ਪੰਜਾਬ ਦੀ ਨੌਜੁਆਨੀਂ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। 

 


 

ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਆਪਣੇ ਜਗਰਾਉਂ ਹਲਕੇ ਦੇ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਕੱਢਕੇ ਖੇਡਾਂ ਦੇ ਖੇਤਰ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ ਅਤੇ ਨੌਜੁਆਨਾਂ ਨੂੰ ਪਿੰਡਾਂ ਅੰਦਰ ਖੇਡ ਕਿੱਟਾਂ ਵੰਡੀਆਂ ਗਈਆਂ ਹਨ, ਪਿੰਡਾਂ ਅੰਦਰ ਨੌਜੁਆਨਾਂ ਨੂੰ ਨਰੋਈ ਸਿਹਤ ਬਨਾਉਣ ਲਈ ਜ਼ਿੰਮ ਵੀ ਸਥਾਪਿਤ ਕਰਵਾਏ ਗਏ ਹਨ। ਇਸ ਤੋਂ ਇਲਾਵਾ ਹਲਕੇ ਦੇ ਚਾਰ ਵੱਡੇ ਪਿੰਡਾਂ ਲੰਮੇ, ਡਾਂਗੀਆਂ, ਸ਼ੇਖਦੌਲਤ, ਕਾਕੜ ਤਿਹਾੜਾ ਵਿਖੇ ਵੱਡੇ ਖੇਡ ਗਰਾਉਂਡ ਬਣਾਏ ਜਾਣਗੇ ਅਤੇ ਹਲਕੇ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਵੱਡਾ ਖੇਡ ਸਟੇਡੀਅਮ ਬਨਾਉਣ ਲਈ ਗਰਾਮ ਪੰਚਾਇਤ ਪਾਸੋਂ 10 ਜ਼ਮੀਨ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਾਰਵਾਈ ਆਰੰਭੀ ਗਈ ਹੈ ਅਤੇ ਹਲਕੇ ਦੇ ਬਹੁਤ ਸਾਰੇ ਹੋਰ ਪਿੰਡਾਂ ਅੰਦਰ ਵੀ ਖੇਡ ਗਰਾਉਂਡਾਂ ਤੇ ਪਾਰਕਾਂ ਬਨਾਉਣ ਲਈ ਕਰੋੜਾਂ ਰੁਪਏ ਮੰਨਜੂਰ ਹੋ ਚੁੱਕੇ ਹਨ ਤਾਂ ਹਲਕੇ ਦੀ ਜੁਆਨੀ ਨੂੰ ਨਸ਼ਿਆਂ ਦੇ ਮਾਰੂ ਹੱਲੇ ਤੋਂ ਬਚਾਇਆ ਜਾ ਸਕੇ।

 

'ਜਗ੍ਰਿਤੀ ਮਾਰਚ' ਦੀ ਅਗਵਾਈ ਪ੍ਰੋਫੈਸਰ ਸੁਖਵਿੰਦਰ ਸਿੰਘ ਕਰ ਰਹੇ ਸਨ ਅਤੇ ਨੌਜੁਆਨਾਂ ਵੱਲੋਂ ਆਪਣੇ ਮੋਟਰ ਸਾਈਕਲਾਂ ਉਪਰ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਦੇ ਵੱਖ ਵੱਖ ਸਲੋਗਨ ਨਾਲ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਨੌਜੁਆਨਾਂ ਵੱਲੋਂ ਨਾਹਰੇਬਾਜ਼ੀ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ। ਇਸ ਮਾਰਚ ਵਿੱਚ ਕੋਆਰਡੀਨੇਟਰ ਕਮਲਜੀਤ ਸਿੰਘ ਹੰਸਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਨੋਨੀ, ਨਿਰਭੈ ਸਿੰਘ ਕਮਾਲਪੁਰਾ (ਚਾਰੇ ਬਲਾਕ ਪ੍ਰਧਾਨ) ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਡਾ.ਮਨਦੀਪ ਸਿੰਘ ਸਰਾਂ, ਕਰਤਾਰ ਸਿੰਘ ਸਵੱਦੀ, ਕਾਕਾ ਕੋਠੇ 8 ਚੱਕ, ਲਖਵੀਰ ਸਿੰਘ ਗਿੱਲ, ਪਾਲੀ ਡੱਲਾ, ਕਰਮਜੀਤ ਸਿੰਘ ਡੱਲਾ, ਨਿੱਕਾ ਗਾਲਿਬ, ਕੁਲਵਿੰਦਰ ਸਿੰਘ, ਜਗਦੀਪ ਧਨੋਅ, ਸੁਰਿੰਦਰ ਸਿੰਘ ਕਾਕਾ ਅਖਾੜਾ, ਗੁਰਪ੍ਰੀਤ ਸਿੰਘ ਡਾਂਗੀਆਂ, ਜਗਪਾਲ ਡਾਂਗੀਆਂ, ਜੁਗਰਾਜ ਸਿੰਘ ਸ਼ੇਰਪੁਰਾ, ਨਿਰੰਜਣ ਸਿੰਘ ਕੋਠੇ ਹਰੀ ਸਿੰਘ, ਜਸਵਿੰਦਰ ਸਿੰਘ ਜੱਸੀ, ਹਰਬੰਸ ਸਿੰਘ, ਗੁਰਜਿੰਦਰ ਸਿੰਘ, ਲਖਵੀਰ ਸਿੰਘ, ਬਲਦੇਵ ਸਿੰਘ, ਰੱਜਤ ਸ਼ਰਮਾਂ, ਬਲਜੀਤ ਸਿੰਘ, ਬਿੱਟੂ ਅੱਬੂਪੁਰਾ, ਕੁਲਦੀਪ ਸਿੰਘ, ਜਗਦੀਪ ਸ਼ੇਰੇਵਾਲ, ਮੱਖਣ ਸ਼ੇਰੇਵਾਲ, ਡਾ.ਜਸਵਿੰਦਰ ਲੋਪੋਂ, ਐਡਵੋ.ਹਰਵਿੰਦਰ ਸਿੰਘ, ਸੁਰਜੀਤ ਸਿੰਘ ਸ਼ੇਰਪੁਰ ਕਲਾਂ, ਲਾਡੀ ਤੂਰ, ਗੁਰਵਿੰਦਰ ਗਿੰਦਾ, ਤੇਜਿੰਦਰ ਸਿੰਘ ਪੋਨਾਂ, ਜੱਥੇ:ਹਰੀ ਸਿੰਘ, ਪ੍ਰਦੀਪ ਸਿੰਘ, ਸੁਖਦੇਵ ਸਿੰਘ ਕਾਉਂਕੇ, ਰਾਜਾ ਚਕਰ, ਪੰਮਾਂ ਬਹਾਦਰਕੇ, ਸੋਨੀ ਕਾਉਂਕੇ, ਭਗਵਾਨ ਸਿਵੀਆ, ਕਾ:ਮੇਹਰ ਸਿੰਘ, ਸੁਭਾਸ਼ ਜਗਰਾਉਂ, ਬਿੰਦਰ ਸਿੰਘ, ਰਣਜੋਧ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ 'ਆਪ' ਵਲੰਟੀਅਰ ਵੀ ਹਾਜ਼ਰ ਸਨ।