Brother Sister Meet After Partition: ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਨੇ ਇੱਕ ਵਾਰ ਫਿਰ ਵੰਡ ਦੌਰਾਨ ਵਿਛੜੇ ਭੈਣ ਭਰਾ ਨੂੰ ਮਿਲਾ ਦਿੱਤਾ ਹੈ। ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ। ਸਕੀਨਾ ਨੇ ਹੁਣ ਤੱਕ ਆਪਣੇ ਭਰਾ ਨੂੰ ਸਿਰਫ਼ ਤਸਵੀਰਾਂ ਰਾਹੀਂ ਹੀ ਦੇਖਿਆ ਸੀ। ਆਪਣੇ ਕੌਣ ਹੁੰਦੇ ਹਨ ਇਸ ਦਾ ਅਹਿਸਾਸ ਸਕੀਨਾ ਪਾਕਿਸਤਾਨ ਬੈਠੀ ਹੀ ਸੋਚਦੀ ਰਹਿੰਦੀ ਸੀ। ਅੱਜ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਉਸ ਦਾ ਭਰਾ ਗੁਰਮੇਲ ਸਿੰਘ, ਸਕੀਨਾ ਨੂੰ ਮਿਲਣ ਪਹੁੰਚਿਆ ਤਾਂ ਦੋਵਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੁੱਕ ਰਹੇ ਹਨ। ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੇ ਹੰਝੂ ਪੂੰਝਦੇ ਰਹੇ।




1947 ਦੀ ਵੰਡ ਸਮੇਂ ਸਕੀਨਾ ਦਾ ਪਰਿਵਾਰ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਪਿਤਾ ਦਾ ਨਾਮ ਵਲੀ ਮੁਹੰਮਦ ਅਤੇ ਦਾਦਾ ਜੀ ਦਾ ਨਾਮ ਜਮੂ ਸੀ। ਸਕੀਨਾ ਨੇ ਦਸਿਆ ਕਿ ਸਾਡਾ ਪਰਿਵਾਰ ਪਾਕਿਸਤਾਨ ਆ ਗਿਆ, ਪਰ ਮੇਰੀ ਮਾਂ ਭਾਰਤ 'ਚ ਹੀ ਰਹਿ ਗਈ ਸੀ। ਆਜ਼ਾਦੀ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋਇਆ ਸੀ ਕਿ ਲਾਪਤਾ ਹੋਏ ਲੋਕਾਂ ਨੂੰ ਇਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਮੰਗੀ।




ਪਾਕਿਸਤਾਨੀ ਫੌਜ ਦੇ ਜਵਾਨ ਉਸ ਦੀ ਮਾਂ ਨੂੰ ਲੈਣ ਪਿੰਡ ਜੱਸੋਵਾਲ ਪਹੁੰਚੇ। ਜਦੋਂ ਪਾਕਿ ਫੌਜ ਮਾਂ ਨੂੰ ਲੈਣ ਲੁਧਿਆਣਾ ਪਹੁੰਚੀ ਤਾਂ 5 ਸਾਲਾ ਭਰਾ (ਗੁਰਮੇਲ ਸਿੰਘ) ਘਰ ਨਹੀਂ ਸੀ। ਮਾਂ ਨੇ ਭਰਾ ਨੂੰ ਲੱਭਿਆ ਪਰ ਉਹ ਆਲੇ-ਦੁਆਲੇ ਕੀਤੇ ਵੀ ਦਿਖਾਈ ਨਹੀਂ ਦਿੱਤਾ। ਪਾਕਿ ਫੌਜ ਨੇ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਜਿਸ ਕਰਕੇ ਸਕੀਨਾ ਦਾ ਭਰਾ ਗੁਰਮੇਲ ਸਿੰਘ ਭਾਰਤ 'ਚ ਹੀ ਰਹਿ ਗਿਆ ਸੀ। ਅਤੇ ਸਕੀਨਾ ਦਾ ਜਨਮ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਹੋਇਅ ਸੀ। 


ਸਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਭਰਾ ਨੇ ਪਰਿਵਾਰ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਢਾਈ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਹੌਲੀ-ਹੌਲੀ ਭਰਾ ਦੀਆਂ ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ। ਪਿਤਾ ਨੇ ਦੱਸਿਆ ਕਿ ਉਸਦਾ ਇੱਕ ਭਰਾ ਵੀ ਹੈ। ਉਸ ਨੂੰ ਗੁਰਮੇਲ ਸਿੰਘ ਦੀ ਤਸਵੀਰ ਦਿਖਾਈ। ਸਕੀਨਾ ਨੇ ਕਿਹਾ ਕਿ ਮੇਰੇ ਕੋਲ ਸਿਰਫ਼ ਫੋਟੋਆਂ ਹੀ ਭਰਾ ਦੀ ਨਿਸ਼ਾਨੀ।