Ludhiana News: ਕੌਮੀ ਜਾਂਚ ਏਜੰਸੀ ਦੇ ਸਾਰੇ ਸੂਬਿਆਂ ਵਿੱਚ ਦਫ਼ਤਰ ਖੋਲ੍ਹਣ ਤੇ ਦੇਸ਼ ਵਿੱਚ ਸਾਰੀ ਪੁਲਿਸ ਦੀ ਇੱਕੋ ਜਿਹੀ ਵਰਦੀ ਕਰਨ ਦੇ ਮੋਦੀ ਹਕੂਮਤ ਦੇ ਬਿਆਨਾਂ ਨੂੰ ਇਨਕਲਾਬੀ ਕੇਂਦਰ ਪੰਜਾਬ ਨੇ ਫਾਸ਼ੀਵਾਦ ਵੱਲ ਅਗਲਾ ਕਦਮ ਦੱਸਿਆ ਹੈ। ਜਥੇਬੰਦੀ ਦੇ ਕਾਰਕੁਨਾਂ ਦੀ ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿੱਚ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ। 


ਇਸ ਸਮੇਂ ਹਾਜ਼ਰ ਸਮੂਹ ਵਰਕਰਾਂ ਨੇ ਬੀਤੇ ਦਿਨੀਂ ਵੱਖ-ਵੱਖ ਰਾਜਾਂ ਦੇ ਗ੍ਰਹਿ ਮੰਤਰੀਆਂ ਦੀ ਮੀਟਿੰਗ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਦਫ਼ਤਰ ਸਾਰੇ ਰਾਜਾਂ ਵਿੱਚ ਖੋਲ੍ਹਣ ਤੋਂ ਇਲਾਵਾ ਦੇਸ਼ ਭਰ ਵਿੱਚ ਪੁਲਿਸ ਦੀ ਇੱਕੋ ਵਰਦੀ ਕਰਨ ਦੇ ਮੋਦੀ ਹਕੂਮਤ ਦੇ ਬਿਆਨਾਂ ਨੂੰ ਫਾਸ਼ੀਵਾਦ ਵੱਲ ਅਗਲਾ ਕਦਮ ਕਰਾਰ ਦਿੱਤਾ। 



ਮੀਟਿੰਗ ਵਿਚ ਮੋਦੀ ਹਕੂਮਤ ਦੇ ਇਕ ਰਾਸ਼ਟਰ ਇਕ ਸਿਧਾਂਤ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਪੂਰੇ ਮੁਲਕ ਵਿੱਚ ਸੂਬਿਆਂ ਦੇ ਅਧਿਕਾਰ ਖ਼ਤਮ ਕਰ ਕੇ ਤਾਨਾਸ਼ਾਹ ਹਿੰਦੂ ਰਾਜ ਉਸਾਰਨ ਦੇ ਭਾਜਪਾ ਤੇ ਸੰਘ ਪਰਿਵਾਰ ਦੇ ਫੈਡਰਲ ਢਾਂਚਾ ਤੇ ਜਮਹੂਰੀਅਤ ਵਿਰੋਧੀ ਕਦਮਾਂ ਦਾ ਟਾਕਰਾ ਲੋਕਪੱਖੀ ਤਾਕਤਾਂ ਨੂੰ ਰਲ ਕੇ ਕਰਨਾ ਪਵੇਗਾ।


ਆਗੂਆਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਵਧ ਰਹੀ ਮਹਿੰਗਾਈ ਤੇ ਡਿੱਗ ਰਿਹਾ ਅਰਥਚਾਰਾ ਲੋਕਾਂ ਤੋਂ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਖੋਹ ਰਹੇ ਹਨ। ਇਨਕਲਾਬੀ ਕੇਂਦਰ ਪੰਜਾਬ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਪਿੰਡ ਸਰਾਭਾ ਵਿਚ ਵਿਸ਼ਾਲ ਪੱਧਰ ‘ਤੇ ਮਨਾਏਗੀ। ਇਸ ਸਮੇਂ ਪਿੰਡਾਂ ਵਿੱਚ ਲੋਕਾਂ ਨੂੰ ਗ਼ਦਰ ਲਹਿਰ ਦੇ ਇਤਿਹਾਸ ਨਾਲ ਤੇ ਦੇਸ਼ ਦੁਨੀਆਂ ਦੇ ਹਾਲਾਤ ਨਾਲ ਜੋੜਨ ਲਈ ਮੀਟਿੰਗਾਂ ਰੈਲੀਆਂ ਦੀ ਲੜੀ ਚਲਾਈ ਜਾਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:


Ludhiana News: ਸਾਰੇ ਸੂਬਿਆਂ 'ਚ ਐਨਆਈਏ ਦੇ ਦਫ਼ਤਰ ਖੋਲ੍ਹਣ ਤੇ ਦੇਸ਼ 'ਚ ਸਾਰੀ ਪੁਲਿਸ ਦੀ ਇੱਕੋ ਜਿਹੀ ਵਰਦੀ ਮੋਦੀ ਸਰਕਾਰ ਦਾ ਫਾਸ਼ੀਵਾਦ ਵੱਲ ਅਗਲਾ ਕਦਮ ਕਰਾਰ


Ludhiana News: ਝੋਨੇ ਦੀ ਕਿਸਮ ਪੀਆਰ 126 ਤੋੜਦੀ ਝਾੜ ਦੇ ਰਿਕਾਰਡ, ਯੂਨੀਵਰਸਿਟੀ ਨੇ ਦਿੱਤੀ ਹੁਣੇ ਬੀਜ ਦਾ ਪ੍ਰਬੰਧ ਕਰਨ ਦੀ ਸਲਾਹ 



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ