Ludhiana News: ਸਮਰਾਲਾ ਪੁਲਿਸ ਵੱਲੋਂ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੋਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਕਾਬੂ ਕੀਤਾ ਹੈ। ਫੜ੍ਹੇ ਗਏ ਸੈਕਟਰੀ 'ਤੇ ਕਿਸਾਨਾਂ ਦੇ 16.50 ਲੱਖ ਰੁਪਏ ਦਾ ਗ਼ਬਨ ਕਰਨ ਦੇ ਦੋਸ਼ ਹਨ।
ਇਸ ਦੌਰਾਨ ਕਿਸਾਨਾਂ ਵੱਲੋਂ ਸੈਕਟਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਮਰਾਲਾ ਦੇ ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕੀ ਮੁਸ਼ਕਾਬਦ ਕੋਪ੍ਰੇਟਿਵ ਸੋਸਾਇਟੀ ਦਾ ਸੈਕਟਰੀ ਰਕੇਸ਼ ਕੁਮਾਰ ਵੱਖ--ਵੱਖ ਕਿਸਾਨਾਂ ਤੋਂ ਪੈਸੇ ਲੈ ਕੇ ਰੱਖ ਲੈਂਦਾ ਸੀ ਕਿ ਤੁਹਾਨੂੰ ਰਸੀਦ ਦੇ ਦਿੱਤੀ ਜਾਵੇਗੀ, ਇਸੇ ਤਰ੍ਹਾਂ ਉਸ ਨੇ 16.50 ਲੱਖ ਦਾ ਗ਼ਬਨ ਕੀਤਾ ਹੈ ਤੇ ਇਸ ਦੌਰਾਨ ਪੈਸੇ ਦੇਣ ਵਾਲੇ ਕਿਸਾਨ ਡਿਫਾਲਟਰ ਬਣ ਗਏ।
ਦੱਸ ਦਈਏ ਕਿ ਇਸ ਸਭ ਦੇ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ ਧਰਨਾ ਵੀ ਦਿੱਤਾ ਗਿਆ ਸੀ, ਜਿਸ 'ਤੇ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਤੇ ਹੁਣ ਰਿਮਾਂਡ ਹਾਸਿਲ ਕਰ ਗ਼ਬਨ ਦੇ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।
ਦੂਜੇ ਪਾਸੇ ਗ਼ਬਨ ਦੇ ਦੋਸ਼ ਹੇਠ ਫੜ੍ਹੇ ਗਏ ਸੈਕਟਰੀ ਰਕੇਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਮੈਂਬਰਾਂ ਨੇ ਮੇਰੇ ਕੋਲੋ ਖਾਦ ਚੁੱਕੀ ਹੈ ਜਿਸ ਦੇ ਮੇਰੇ ਕੋਲ ਚੈਕ ਹਨ, ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਖਾਦ ਵੀ ਪੂਰੀ ਹੈ, ਹੁਣ ਮੇਰੇ 'ਤੇ ਮਾਮਲਾ ਦਰਜ ਕਰ ਦਿੱਤਾ।