Ludhiana news: ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵਲੋਂ ਜ਼ਿਲ੍ਹੇ ਵਿੱਚ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲੇ ਰੇੜੀਆਂ ਫੜੀਆਂ ਅਤੇ ਦੁਕਾਨਦਾਰਾਂ ਦੀ ਸਖ਼ਤੀ ਨਾਲ ਚੈਕਿੰਗ ਕਰਨ ਲਈ ਦਿੱਤੇ ਹੁਕਮਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਡਾ. ਔਲਖ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ 4 ਤਹਿਤ ਆਮ ਜਨਤਕ ਥਾਂਵਾਂ ਜਿਵੇ ਰੇਲਵੇ ਸ਼ਟੇਸ਼ਨ, ਬੱਸ ਅੱਡੇ, ਹੋਟਲ, ਖਰੀਦਦਾਰੀ ਕਰਨ ਵਾਲੇ ਸਥਾਨ ਸਕੂਲਾਂ, ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿਚ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋ ਕਰਨ ਦੀ ਮਨਾਹੀ ਹੈ।
ਇਸੇ ਤਰ੍ਹਾਂ ਐਕਟ ਦੀ ਧਾਰਾ 6 ਏ ਅਨੁਸਾਰ 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣ ਅਤੇ ਧਾਰਾ 6 ਬੀ ਅਨੁਸਾਰ ਵਿਦਿਆਰਥਕ ਸੰਸਥਾਵਾਂ ਦੇ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋ ਕਰਨ ਅਤੇ ਵਿਕਰੀ 'ਤੇ ਪਾਬੰਦੀ ਹੈ।
ਡਾ. ਔਲਖ ਨੇ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 5 ਅਨੁਸਾਰ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ ਅਤੇ ਕੋਟਪਾ ਐਕਟ ਦੀ ਧਾਰਾ 7 ਅਨੁਸਾਰ ਤੰਬਾਕੂ ਉਤਪਾਦਾਂ ਦੇ ਪੈਕਟ ਉਪਰ ਤੰਬਾਕੂ ਸੇਵਨ ਤੋ ਹੋਣ ਵਾਲੇ ਨੁਕਸਾਨ ਸਬੰਧੀ ਦੋਨੋ ਪਾਸੇ 85 ਪ੍ਰਤੀਸ਼ਤ ਤਸਵੀਰਾਂ ਸਹਿਤ ਚਿਤਾਵਨੀ ਛਪੀ ਹੋਣੀ ਜਰੂਰੀ ਹੈ।
ਇਹ ਵੀ ਪੜ੍ਹੋ: Chandigarh Mayor Poll: ਹਾਈਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਤੇ ਪ੍ਰਸ਼ਾਸਨ ਤੋਂ ਮੰਗਿਆ ਜਵਾਬ, ਤਿੰਨ ਹਫ਼ਤਿਆਂ ਦਾ ਦਿੱਤਾ ਸਮਾਂ
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤੰਬਾਕੂ ਐਕਟ ਦੀ ਕੋਈ ਵੀ ਵਿਅਕਤੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋ ਕਰਨ ਨਾਲ ਮੂੰਹ ਦਾ ਕੈਸਰ, ਜਬਾੜੇ ਦਾ ਕੈਸਰ, ਗਲੇ ਦਾ ਕੈਸਰ, ਸਾਹ ਨਾਲੀ ਦਾ ਕੈਸਰ ਅਤੇ ਫੇਫੜਿਆਂ ਦਾ ਕੈਸਰ ਹੋ ਸਕਦਾ ਹੈ।
ਇਸ ਮੁਹਿੰਮ ਤਹਿਤ ਤੰਬਾਕੂ ਕੰਟਰੋਲ ਐਕਟ ਅਧੀਨ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਏ ਐਮ ਓ ਦਲਬੀਰ ਸਿੰਘ, ਸਿਹਤ ਸੁਪਰਵਾਈਰਜ਼ ਪ੍ਰੇਮ ਸਿੰਘ ਅਤੇ ਜਿਲਾ੍ਹ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਵਲੋ ਰੇਲਵੇ ਸਟੇਸ਼ਨ ਦੇ ਆਸ ਪਾਸ ਤੰਬਾਕੂ ਦੀਆਂ ਲੱਗੀਆਂ ਲਗਭਗ ਇਕ ਦਰਜ਼ਨ ਰੇੜੀਆਂ ਫੜੀਆਂ ਅਤੇ ਅਤੇ ਦੁਕਾਨਾਂ ਦੀ ਚੈਕਿੰਗ ਕਰਕੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਚੜ੍ਹਿਆ ਸਿਆਸੀ ਪਾਰਾ, ਸੜਕਾਂ 'ਤੇ ਉੱਤਰ ਆਏ 'ਆਪ' ਤੇ ਕਾਂਗਰਸ ਦੇ ਵਰਕਰ