Ludhiana News: ਲੁਧਿਆਣਾ ਵਿੱਚ ਐਸਟੀਐਫ ਨੇ ਸਾਢੇ 7 ਕਰੋੜ ਦੀ ਹੈਰੋਇਨ ਫੜੀ ਹੈ। ਐਸਟੀਐਫ ਨੇ ਇਸ ਕਾਰਵਾਈ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਉਰਫ਼ ਆਸ਼ੂ, ਸੁਖਵਿੰਦਰ ਸਿੰਘ ਤੇ ਵੰਦਨਾ ਵਾਸੀ ਗਾਂਧੀ ਨਗਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਮੁਲਜ਼ਮ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਬਦਮਾਸ਼ ਔਰਤਾਂ ਦੀ ਆੜ 'ਚ ਤਸਕਰੀ ਕਰਦੇ ਸਨ। ਹੁਣ ਤੱਕ ਟੀਮ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਨੂੰ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਸੀ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਡੇਢ ਕਿਲੋ ਹੈਰੋਇਨ ਤੇ ਕਾਰ ਸਮੇਤ ਦੋ ਵਿਅਕਤੀਆਂ ਤੇ ਇੱਕ ਮਿਲਟਰੀ ਡਿਸਪੈਂਸਰੀ ਵਿੱਚ ਕੰਮ ਕਰਦੀ ਮਹਿਲਾ ਨੂੰ ਕਾਬੂ ਕੀਤੀ ਹੈ। ਪੁਲਿਸ ਅਨੁਸਾਰ ਸੂਚਨਾ ਮਿਲੀ ਕਿ ਤਿੰਨ ਮੁਲਜ਼ਮ ਰਲ ਕੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ ਧੰਦਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹੈਰੋਇਨ ਦੀ ਸਪਲਾਈ ਲਈ ਇਟੀਓਸ ਕਾਰ ਨੰਬਰ PB-65Y-0107 ਰੰਗ ਚਿੱਟਾ ਰੱਖੀ ਹੋਈ ਹੈ।


ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਤੇ ਵੰਦਨਾ ਅੱਜ ਉਕਤ ETIOS ਕਾਰ ਵਿੱਚ ਸਵਾਰ ਹੋ ਕੇ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਵੰਧਨਾ ਇੱਕ ਮਿਲਟਰੀ ਡਿਸਪੈਂਸਰੀ ਵਿੱਚ ਕੰਮ ਕਰਦੀ ਹੈ। ਨਿਰਮਲ ਨਗਰ ਇਲਾਕੇ ਵਿੱਚ ਇਹ ਸਪਲਾਈ ਦੇਣ ਲਈ ਆਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾਰ ਸਮੇਤ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਡੇਢ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ।


ਮੁਲਜ਼ਮਾਂ ਦੀ ਸ਼ਨਾਖ਼ਤ ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਤੇ ਵੰਦਨਾ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਸੈਕਟਰ 79 ਜ਼ਿਲ੍ਹਾ ਐਸਏਐਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖਬਰ ਦੀ ਇਤਲਾਹ ਮੁਤਾਬਕ ਗਲੀ ਨੰਬਰ 12 ਮੁਹੱਲਾ ਨਿਰਮਲ ਨਗਰ ਦੁੱਗਰੀ ਲੁਧਿਆਣਾ (ਨੇੜੇ ਧੂਰੀ ਰੇਲਵੇ ਲਾਈਨਾਂ) ਤੋਂ ਮੁਲਜ਼ਮਾਂ ਨੂੰ ਸਮੇਤ ETIOS ਕਾਰ ਕਾਬੂ ਕੀਤਾ।


ਇਹ ਵੀ ਪੜ੍ਹੋ: Viral News: 'ਜਾਪਾਨ ਦਾ ਐਟਲਾਂਟਿਸ', ਸਮੁੰਦਰ ਦੇ ਹੇਠਾਂ ਦੱਬੇ ਇਸ ਖੂਬਸੂਰਤ ਸ਼ਹਿਰ ਦਾ ਕੀ ਰਾਜ਼?


ਇਨ੍ਹਾਂ ਕੋਲੋਂ ਮਿਲੀ ਕਾਰ ਵਿੱਚ ਇਕ ਬੈਗ ਵਿੱਚ ਲਕੋਈ 1 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਦੌਰਾਨੇ ਪੁੱਛਗਿਛ ਦੋਸ਼ੀ ਅਸੀਸ ਉਰਫ ਆਸੂ ਨੇ ਦੱਸਿਆ ਕਿ ਉਹ ਫਿਰੋਜਪੁਰ ਵਿਖੇ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਨਸ਼ਾ ਤਸਕਰੀ ਦਾ ਦਰਜ ਹੈ। ਇਸ ਵਿੱਚੋਂ ਉਹ ਕਰੀਬ 3 ਸਾਲ ਪਹਿਲਾਂ ਜਮਾਨਤ ਕਰਵਾ ਕੇ ਕੇਂਦਰੀ ਜੇਲ੍ਹ ਫਿਰੋਜਪੁਰ ਤੋਂ ਬਾਹਰ ਆਇਆ ਸੀ। ਮੁਲਜ਼ਮ ਸੁਖਵਿੰਦਰ ਸਿੰਘ ਉਰਫ ਲਾਡੀ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਕਾਰ ਚਲਾਉਂਦਾ ਹੈ।


ਇਹ ਵੀ ਪੜ੍ਹੋ: Sheesh Marg Yatra: ਦਿੱਲੀ ਦੇ ਚਾਂਦਨੀ ਚੌਂਕ ਤੋਂ ਸ਼ੁਰੂ ਹੋਈ 'ਸ਼ੀਸ਼ ਮਾਰਗ ਯਾਤਰਾ' ਅਨੰਦਪੁਰ ਸਾਹਿਬ ਪਹੁੰਚੀ