Ludhiana News: ਬੱਚੇ ਕੱਚੀ ਮਿੱਟੀ ਵਰਗੇ ਹੁੰਦੇ ਹਨ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਅਕਾਰ ਦਿੱਤਾ ਜਾ ਸਕਦਾ ਹੈ। ਇਹ ਗੱਲ ਤਾਂ ਸਭ ਨੇ ਸੁਣੀ ਹੋਏਗੀ ਪਰ ਇਸ ਦੀ ਮਿਸਾਲ ਲੁਧਿਆਣਾ ਵਿੱਚ ਮਿਲੀ। ਇੱਥੇ ਮਾਪਿਆਂ ਦੀ ਚੰਗੀ ਪਰਵਰਿਸ਼ ਕਰਕੇ ਐਲਕੇਜੀ ਵਿੱਚ ਪੜ੍ਹਦੀ ਬੱਚੀ ਰਾਗ ਮਾਲਾ ਮੂੰਹ ਜ਼ੁਬਾਨੀ ਸੁਣਾ ਦਿੰਦੀ ਹੈ ਜਿਸ ਨੂੰ ਆਮ ਤੌਰ ਉੱਪਰ ਰਾਗੀ ਸਿੰਘ ਵੀ ਪੜ੍ਹ ਕੇ ਹੀ ਸੁਣਾਉਂਦੇ ਹਨ।



ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਦੀ ਵਸਨੀਕ ਐਲਕੇਜੀ ਕਲਾਸ ਦੀ ਅਖੰਡ ਜੋਤ ਕੌਰ ਛੋਟੀ ਉਮਰ ਵਿੱਚ ਹੀ ਰਾਗ ਮਾਲਾ ਮੂੰਹ ਜ਼ੁਬਾਨੀ ਸੁਣਾ ਰਹੀ ਹੈ। ਅਖੰਡ ਜੋਤ ਦੀ ਮਾਤਾ ਮਗਨਦੀਪ ਕੌਰ ਐਮਏ ਬੀਐਡ ਪਾਸ ਹੈ ਤੇ ਸਕੂਲ ਵਿੱਚ ਅਧਿਆਪਕਾ ਹੈ। ਉਸ ਦਾ ਪਤੀ ਵੀ ਸਕੂਲ ਵਿੱਚ ਅਧਿਆਪਕ ਹੈ। ਦੋਵੇਂ ਗੁਰਸਿੱਖ ਹਨ। 


ਉਨ੍ਹਾਂ ਦੱਸਿਆ ਕਿ ਅਖੰਡ ਜੋਤ ਦਾ ਜਨਮ 2019 ਵਿੱਚ ਹੋਇਆ ਸੀ। ਉਸ ਦਿਨ ਤੋਂ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਸਨ। ਜਦੋਂ ਉਹ ਦੋ ਸਾਲ ਦੀ ਸੀ ਤੇ ਉਸ ਨੇ ਬੋਲਣਾ ਸਿੱਖ ਲਿਆ, ਉਸ ਨੇ ਪਹਿਲਾਂ ਵਾਹਿਗੁਰੂ ਸ਼ਬਦ ਉਚਾਰਨ ਕੀਤਾ ਤੇ ਫਿਰ ਹੌਲੀ ਹੌਲੀ ਉਸ ਨੂੰ ਮੂਲ ਮੰਤਰ ਪੰਜ ਪਉੜੀ ਦਾ ਪਾਠ ਸਿਖਾਇਆ। ਉਹ ਹਰ ਰਾਤ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਜਪੁਜੀ ਸਾਹਿਬ ਦਾ ਪਾਠ ਸਿਖਾਇਆ। ਉਪਰੰਤ ਬਸੰਤ ਕੀ ਵਾਰ, ਗੁਰੂ ਰਾਮਦਾਸ ਜੀ ਦੇ ਸਵੱਈਏ ਕੰਠ ਕਰਵਾਏ।



ਅਖੰਡ ਜੋਤ ਦੀ ਮਾਤਾ ਮਗਨਦੀਪ ਨੇ ਦੱਸਿਆ ਕਿ ਉਹ ਉਸ ਨੂੰ ਸਮਾਜ ਸੇਵੀ ਮਾਤਾ ਵਿਪਨਪ੍ਰੀਤ ਕੌਰ ਜੀ ਕੋਲ ਲੈ ਕੇ ਗਏ ਤੇ ਉਨ੍ਹਾਂ ਨੇ ਰੋਜ਼ਾਨਾ ਸਾਰੇ ਬੱਚਿਆਂ ਨਾਲ ਗੁਰਬਾਣੀ ਕੰਠ ਕਰਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਰਾਗ ਮਾਲਾ ਸਿਖਾਉਣ ਵਿੱਚ ਤਿੰਨ ਮਹੀਨੇ ਲੱਗ ਗਏ ਜੋ ਅਖੰਡ ਜੋਤ ਨੇ ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਗਿਆਨੀ ਸਿੰਘ ਸਾਹਿਬ ਕੁਲਵੰਤ ਸਿੰਘ ਨੂੰ ਸੁਣਾਈ। ਇਹ ਸੁਣ ਕੇ ਉਹ ਵੀ ਹੈਰਾਨ ਰਹਿ ਗਏ। ਉਨ੍ਹਾਂ ਅਖੰਡ ਜੋਤ ਨੂੰ ਪੰਜ ਸੌ ਰੁਪਏ ਇਨਾਮ ਵਜੋਂ ਦਿੱਤੇ। 



ਉਪਰੰਤ ਅਖੰਡ ਜੋਤ ਨੇ ਆਪਣੇ ਸਕੂਲ ਬੀਆਰਐਸ ਨਗਰ ਵਿਖੇ ਸਟੇਜ ’ਤੇ ਗੁਰਬਾਣੀ ਦਾ ਜਾਪ ਕੀਤਾ। ਇਹ ਸੁਣ ਕੇ ਸਾਰੇ ਮਾਪਿਆਂ ਦੇ ਨਾਲ-ਨਾਲ ਅਧਿਆਪਕ ਵੀ ਹੈਰਾਨ ਰਹਿ ਗਏ। ਜਦੋਂ ਕਿਸੇ ਵੀ ਗੁਰਦੁਆਰੇ ਵਿੱਚ ਸ਼ਬਦ ਗੁਰਬਾਣੀ ਮੁਕਾਬਲਾ ਕਰਵਾਇਆ ਜਾਂਦਾ ਹੈ ਤਾਂ ਐਲਕੇਜੀ ਕਲਾਸ ਦੀ ਬੱਚੀ ਅਖੰਡ ਜੋਤ ਵੀ ਭਾਗ ਲੈਂਦੀ ਹੈ। ਹੁਣ ਵੀ ਉਹ ਹਰ ਰੋਜ਼ ਕੀਰਤਨ ਕਰਨਾ ਸਿੱਖ ਰਹੀ ਹੈ। 



ਸਮਾਜ ਸੇਵੀ ਮਾਤਾ ਵਿਪਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਅਖੰਡ ਜੋਤ ਤੋਂ ਕੰਠ ਗੁਰਬਾਣੀ ਵੀ ਸੁਣੀ ਤੇ ਉਹ ਵੀ ਹੈਰਾਨ ਰਹਿ ਗਏ ਕਿ ਐਨੀ ਛੋਟੀ ਬੱਚੀ ਨੂੰ ਗੁਰਬਾਣੀ ਕੰਠ ਹੈ। ਅਖੰਡ ਜੋਤ ਦੀ ਮਾਤਾ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਦੇ ਹਨ ਤੇ ਮੂਲ ਮੰਤਰ ਦਾ ਜਾਪ ਕਰਦੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ