Punjabi University: ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਵਿਦਿਅਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ‘ਗੋਲਡਨ ਚਾਂਸ’ ਦੀ ਫੀਸ ‘ਚ ਕਟੌਤੀ ਕੀਤੀ ਹੈ। 53 ਹਜ਼ਾਰ ਤੋਂ ਘਟਾ ਕੇ ਟੈਕਸ ਸਣੇ 20 ਹਜ਼ਾਰ ਰੁਪਏ ਫੀਸ ਕੀਤੀ ਹੈ। 

Continues below advertisement

ਯੂਨੀਵਰਸਿਟੀ ਪ੍ਰਸਾਸ਼ਨ ਨੇ ਗੋਲਡਨ ਚਾਂਸ ਲਈ ਆਖਰੀ ਤਰੀਕ ਵੀ ਵਧਾਈ ਹੈ। ਹੁਣ ਵਿਦਿਅਰਥੀ 21 ਨਵੰਬਰ ਤੱਕ ਅਪਲਾਈ ਕਰ ਸਕਣਗੇ। ਯੂਨੀਵਰਸਿਟੀ ਨੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਤਾ  ਹੈ ‘ਗੋਲਡ ਚਾਂਸ’। 

Continues below advertisement

ਵਿੱਦਿਆਰਥੀਆਂ ਨੂੰ ਵੱਡੀ ਰਾਹਤ

ਪੰਜਾਬੀ ਯੂਨੀਵਰਸਿਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 2011 ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀ-ਅਪੀਅਰ ਦੇ ਮੌਕੇ ਤਹਿਤ 53 ਹਜ਼ਾਰ ਰੁਪਏ ਫੀਸ ਤੈਅ ਕੀਤੀ ਸੀ, ਜਿਸ ਨੂੰ ਲੈ ਕੇ ਵਿਦਿਆਰਥੀਆਂ ’ਚ ਰੋਸ ਸੀ ਅਤੇ ਇਸ ਮਸਲੇ ਨੂੰ ਪੰਜਾਬੀ ਜਾਗਰਣ ਨੇ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਸੀ, ਜਿਸ ਤੋਂ ਬਾਅਦ ’ਵਰਸਿਟੀ ਨੇ ਫੀਸ ਵਿਚ ਵੱਡੀ ਰਾਹਤ ਦੇ ਦਿੱਤੀ ਹੈ।

ਜਾਣੋ ਫਾਰਮ ਭਰਨ ਦੀ ਆਖਰੀ ਡੇਟ 

‘ਗੋਲਡਨ ਚਾਂਸ’ ਦੀ ਫੀਸ ਸਬੰਧੀ ਕਮੇਟੀ ਦੀ ਸੋਮਵਾਰ ਨੂੰ ਵਾਈਸ ਚਾਂਸਲਰ ਦੀ ਅਗਵਾਈ ’ਚ ਮੀਟਿੰਗ ਹੋਈ, ਜਿਸ ਵਿਚ ਪਹਿਲਾਂ ਨਿਰਧਾਰਤ ਫੀਸ 53 ਹਜ਼ਾਰ ਰੁਪਏ ਤੋਂ ਘੱਟ ਕਰ ਕੇ 17,500 ਤੇ 3,000 ਸਣੇ ਕੁੱਲ ਫੀਸ 20,500 ਰੁਪਏ ਕਰ ਦਿੱਤੀ ਗਈ ਹੈ। ਗੋਲਡਨ ਚਾਂਸ ਲਈ ਫਾਰਮ ਭਰਨ ਦੀ ਆਖ਼ਰੀ ਤਰੀਕ 15 ਨਵੰਬਰ ਤੋਂ ਵਧਾ ਕੇ 21 ਨਵੰਬਰ ਕਰ ਦਿੱਤੀ ਗਈ ਹੈ।

ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਚਾਂਸ ਲਈ ਆਪਣੀ ਫੀਸ ਪਹਿਲਾਂ ਨਿਰਧਾਰਤ ਫੀਸ ਮੁਤਾਬਕ ਭਰ ਦਿੱਤੀ ਹੈ, ਉਹ ਆਪਣੀ ਫੀਸ ਰਿਫੰਡ ਕਰਨ ਸਬੰਧੀ 15 ਦਸੰਬਰ 25 ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਫੀਸ ਰਿਫੰਡ ਹੋ ਜਾਵੇਗੀ। ਇਸ ਦੇ ਨਾਲ ਸਾਲਾਨਾ ਪ੍ਰਣਾਲੀ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਲਾਭ ਦੇਣ ਸਬੰਧੀ ਫ਼ੈਸਲਾ 15 ਜਨਵਰੀ 2026 ਤੋਂ ਬਾਅਦ ਦੱਸ ਦਿੱਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI