Continues below advertisement

ਪੰਜਾਬ ਵਿੱਚ ਡੇਂਗੂ ਦੇ ਵੱਧਦੇ ਪ੍ਰਕੋਪ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈਸੂਬੇ ਭਰ ਵਿੱਚ ਹੁਣ ਤੱਕ 1,616 ਲੋਕ ਸੰਕ੍ਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 290 ਮਰੀਜ਼ ਸਿਰਫ਼ ਪਟਿਆਲਾ ਤੋਂ ਹਨਲੁਧਿਆਣਾ 178 ਕੇਸਾਂ ਨਾਲ ਦੂਜੇ ਸਥਾਨ 'ਤੇ ਹੈਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਜੁਲਾਈ ਤੋਂ ਨਵੰਬਰ ਤੱਕ ਮੱਛਰਾਂ ਦਾ ਪ੍ਰਜਨਨ ਸਮਾਂ ਹੋਰ ਵੀ ਖ਼ਤਰਨਾਕ ਬਣ ਗਿਆ ਹੈ

ਆਉਣ ਵਾਲੇ ਦਿਨਾਂ 'ਚ ਵੱਧ ਸਕਦੇ ਕੇਸ 

Continues below advertisement

ਇਹ ਬਿਮਾਰੀ ਐਡੀਸ ਏਜਿਪਟੀ ਮੱਛਰਾਂ ਕਾਰਨ ਫੈਲਦੀ ਹੈ, ਜੋ ਇਸ ਸਮੇਂ ਕਾਫ਼ੀ ਸਰਗਰਮ ਹਨ। ਹੜ੍ਹਾਂ ਅਤੇ ਭਾਰੀ ਵਰਖਾ ਨੇ ਕਈ ਇਲਾਕਿਆਂ ਵਿੱਚ ਪਾਣੀ ਦੇ ਰੁਕਣ ਨੂੰ ਵਧਾ ਦਿੱਤਾ ਹੈ, ਜਿਸ ਨਾਲ ਮੱਛਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਅਕਤੂਬਰ ਵਿੱਚ ਵੀ ਮੱਛਰਾਂ ਦੇ ਲਾਰਵੇ ਮਿਲ ਰਹੇ ਹਨ, ਜੋ ਆਉਣ ਵਾਲੇ ਹਫ਼ਤਿਆਂ ਵਿੱਚ ਕੇਸਾਂ ਵਿੱਚ ਵਾਧੇ ਦੇ ਸੰਕੇਤ ਦਿੰਦੇ ਹਨ।

ਅਕਤੂਬਰ ਵਿੱਚ ਵੀ ਲਾਰਵੇ ਮਿਲਣ ਨਾਲ ਚਿੰਤਾ ਵਧੀ

ਡੇਂਗੂ ਵਾਇਰਸ ਦੇ ਚਾਰ ਕਿਸਮਾਂ ਹੁੰਦੀਆਂ ਹਨ - ਡੀਈਐਨਵੀ-1, ਡੀਈਐਨਵੀ-2, ਡੀਈਐਨਵੀ-3 ਅਤੇ ਡੀਈਐਨਵੀ-4। ਇਸ ਸਮੇਂ ਸਭ ਤੋਂ ਜ਼ਿਆਦਾ ਡੀਈਐਨਵੀ-2 ਵੈਰੀਅੰਟ ਸਾਹਮਣੇ ਆ ਰਿਹਾ ਹੈ, ਜੋ ਤੇਜ਼ ਬੁਖਾਰ ਦੇ ਨਾਲ ਉਲਟੀ, ਪੇਟ ਦਰਦ, ਖੂਨ ਵਹਿਣ ਅਤੇ ਮਾਨਸਿਕ ਭ੍ਰਮ ਵਰਗੇ ਗੰਭੀਰ ਲੱਛਣ ਪੈਦਾ ਕਰਦਾ ਹੈ। ਦੇਰ ਨਾਲ ਇਲਾਜ ਹੋਣ ਤੇ ਇਹ ਡੇਂਗੂ ਹੈਮਰੇਜਿਕ ਸਿੰਡਰੋਮ ਅਤੇ ਡੇਂਗੂ ਸ਼ਾਕ ਸਿੰਡਰੋਮ ਵਰਗੀ ਜਾਨਲੇਵਾ ਸਥਿਤੀ ਦਾ ਕਾਰਨ ਬਣ ਸਕਦਾ ਹੈ।

ਲੋਕ ਰਹਿਣ ਸੁਚੇਤ

ਡੈਂਗੂ ਨਿਯੰਤਰਣ ਲਈ ਪੰਜਾਬ ਸਿਹਤ ਵਿਭਾਗ ਨੇ 40,000 ਤੋਂ ਵੱਧ ਟੈਸਟ ਕਰ ਲਏ ਹਨ। ਸੰਗਰੂਰ ਵਿੱਚ 24 ਡੈਂਗੂ ਅਤੇ 35 ਚਿਕਨਗੁਨੀਆ ਦੇ ਕੇਸ ਮਿਲੇ ਹਨ। ਸਿਹਤ ਵਿਭਾਗ ਦੀ ਅਪੀਲ ਹੈ ਕਿ ਲੋਕ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਜਮਾਉਣ ਨਾ ਦੇਣ, ਹਰ ਹਫ਼ਤੇ ਕੂਲਰ, ਫੁੱਲਦਾਨ ਅਤੇ ਭਾਂਡੇ ਸਾਫ਼ ਕਰਨ ਅਤੇ ਮੱਛਰ-ਨਾਸ਼ਕ ਕ੍ਰੀਮ ਅਤੇ ਸਪਰੇ ਦਾ ਉਪਯੋਗ ਕਰਨ।

 

 

ਮੁਫ਼ਤ ਟੈਸਟ ਅਤੇ ਨਿੱਜੀ ਲੈਬਾਂ ਦੀ ਮਨਮਾਨੀ

ਸਰਕਾਰ ਨੇ 882 ਆਮ ਆਦਮੀ ਕਲੀਨਿਕ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ELISA (NS1 IgM) ਟੈਸਟ ਮੁਫ਼ਤ ਕਰਵਾ ਰੱਖੇ ਹਨ। ਨਿੱਜੀ ਲੈਬਾਂ ਲਈ ਡੇਂਗੂ ਟੈਸਟ ਦੀ ਵੱਧਤਮ ਕੀਮਤ 600 ਰੁਪਏ ਨਿਰਧਾਰਿਤ ਕੀਤੀ ਗਈ ਹੈ, ਪਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਲੈਬਾਂ 700 ਤੋਂ 1,000 ਰੁਪਏ ਤੱਕ ਲੈ ਰਹੀਆਂ ਹਨ। ਵਿਭਾਗ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ ਸਰਕਾਰੀ ਜਾਂ ਅਧਿਕ੍ਰਿਤ ਲੈਬਾਂ ਵਿੱਚ ਹੀ ਟੈਸਟ ਕਰਵਾਏ।

ਲੋਕਾਂ ਲਈ ਸਿੱਧੀ ਅਪੀਲ

ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਓ

ਮੱਛਰ-ਰੋਧੀ ਕ੍ਰੀਮ, ਕਾਇਲ ਅਤੇ ਜਾਲ (ਨੈੱਟ) ਦਾ ਇਸਤੇਮਾਲ ਕਰੋ

ਤੇਜ਼ ਬੁਖਾਰ, ਸਰੀਰ ਦਰਦ ਜਾਂ ਉਲਟੀ ਹੋਣ ਦੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ

ਡੇਂਗੂ ਟੈਸਟ ਲਈ ਸਰਕਾਰੀ ਕਲੀਨਿਕ ਅਤੇ ਹਸਪਤਾਲਾਂ ਵਿੱਚ ਜਾਓ

ਸਿਰਫ ਜਾਗਰੂਕ ਨਾਗਰਿਕ ਹੀ ਡੇਂਗੂ ਦੇ ਤਾਂਡਵ ਨੂੰ ਰੋਕ ਸਕਦੇ ਹਨ