Patiala News: ਸਾਬਕਾ ਫ਼ੌਜੀ ਵੱਲੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਈ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫ਼ੌਜੀ ਨੇ ਪੰਜ ਸਾਬਕਾ ਫ਼ੌਜੀਆਂ ਸਣੇ ਕੁੱਲ ਸੱਤ ਜਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਸ ਉੱਪਰ ਕਰੀਬ 21 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ। ਪੁਲਿਸ ਨੇ ਪਟਿਆਲਾ ਤੋਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਬਲਦੇਵ ਸਿੰਘ ਨਾਮੀਂ ਇਸ ਸਾਬਕਾ ਫ਼ੌਜੀ ਖਿਲਾਫ਼ ਧਾਰਾ 406 ਤੇ 420 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਇਹ ਕੇਸ ਸੁਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਇਹ ਮਾਮਲਾ ਅਕਾਲੀ ਸਰਕਾਰ ਦੇ ਸਮੇਂ ਦਾ ਹੈ। ਸਾਬਕਾ ਫ਼ੌਜੀ ਹੋਣ ਕਰਕੇ ਉਸ ਦੀ ਬਲਦੇਵ ਸਿੰਘ ਨਾਲ ਜਾਣ ਪਛਾਣ ਹੋ ਗਈ।

ਉਸ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦਫਤਰ ਤੱਕ ਵੀ ਅਕਸਰ ਹੀ ਆਉਂਦਾ ਜਾਂਦਾ ਸੀ, ਜਿਸ ਕਰਕੇ ਉਹ ਉਸ ਤੋਂ ਪ੍ਰਭਾਵਿਤ ਹੋ ਕੇ ਖੁਦ ਅਤੇ ਆਪਣੇ ਚਾਰ ਹੋਰ ਸਾਬਕਾ ਫ਼ੌਜੀਆਂ ਸਮੇਤ ਸੱਤ ਜਣਿਆਂ ਨੂੰ ਨੌਕਰੀ ਲਵਾਉਣ ਲਈ 20.80 ਲੱਖ ਰੁਪਏ ਦੇ ਬੈਠਾ। ਇਸ ਦੌਰਾਨ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਨੇ ਨੌਕਰੀ ਤਾਂ ਕੀ ਦਿਵਾਉਣੀ ਸੀ, ਉਲਟਾ ਉਨ੍ਹਾਂ ਦੇ ਪੈਸੇ ਮੋੜਨ ਤੋਂ ਵੀ ਇਨਕਾਰੀ ਹੋ ਗਿਆ।


ਇਹ ਵੀ ਪੜ੍ਹੋ : Sidhu Moosewala Murder Case : ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ , ਵਿਦੇਸ਼ ਭੱਜਣ ਦੀ ਕਰ ਰਹੀ ਸੀ ਕੋਸ਼ਿਸ਼


ਉਨ੍ਹਾਂ ਨੇ ਕਿਸੇ ਤਰ੍ਹਾਂ 2.63 ਲੱਖ ਰੁਪਏ ਤਾਂ ਵਾਪਸ ਕਰਵਾ ਲਏ, ਪਰ 1817000 ਹਜ਼ਾਰ ਰੁਪਏ ਉਸ ਨੇ ਵਾਪਸ ਹੀ ਨਾ ਕੀਤੇ ਜਿਸ ਕਰਕੇ ਉਸ ਨੂੰ ਆਖਰ ਸ਼ਿਕਾਇਤ ਦਰਜ ਕਰਵਾਉਣੀ ਪਈ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਉਂਕਿ ਬਾਕੀ ਸਾਥੀਆਂ ਨੇ ਵੀ ਬਲਦੇਵ ਸਿੰਘ ਨੂੰ ਪੈਸੇ ਉਸ ਦੇ ਭਰੋਸੇ ’ਤੇ ਦਿੱਤੇ ਸਨ, ਇਸ ਕਰਕੇ ਉਸ ਨੇ ਗਹਿਣੇ ਵੇਚਣ ਸਮੇਤ ਕਰਜ਼ਾ ਲੈ ਕੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਤੇ ਕਰਜ਼ੇ ਦੀਆਂ ਕਿਸ਼ਤਾਂ ਉਹ ਅੱਜ ਵੀ ਭਰ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।