Patiala News: ਪਟਿਆਲਾ 'ਚ ਪਲਾਸਟਿਕ ਦੀ ਫੈਕਟਰੀ ਚ ਲੱਗੀ ਅੱਗ। ਸਵੇਰੇ 3 ਵਜੇ ਪੂਰੀ ਫੈਕਟਰੀ 'ਚ ਅੱਗ ਫੈਲ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ, ਕਈ ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।

ਅੱਗ ਜ਼ਿਆਦਾ ਫੈਲਣ 'ਤੇ ਹੋ ਸਕਦਾ ਸੀ ਕਣਕ ਦਾ ਨੁਕਸਾਨ

ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਦੇ ਨੇੜੇ ਮੌਜੂਦ ਕਣਕ ਦੀ ਪੱਕੀ ਫਸਲ ਦਾ ਬਚਾਅ ਹੋ ਗਿਆ। ਨਹੀਂ ਤਾਂ ਇਹ ਅੱਗ ਹੋਰ ਤਬਾਹੀ ਮਚਾਉਂਦੀ। ਪਰ ਫੈਕਟਰੀ ਵਾਲਿਆਂ ਦਾ ਕਾਫੀ ਨੁਕਸਾਨ ਹੋ ਗਿਆ। ਪਲਾਸਟਿਕ ਦਾ ਦਾਣਾ ਤੇ ਫੈਕਟਰੀ ਦਾ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸ ਜਾ ਰਿਹਾ ਹੈ ਕਿ ਅੱਗ ਨਾਲ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।