ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਵਿੱਚ ਰਹਿ ਰਹੀਆਂ ਹਨ, ਭਾਵੇਂ ਕਿ ਜੇਲ੍ਹਾਂ ਅੰਦਰ ਹਰ ਇੱਕ ਕੈਦੀ ਦੀ ਬਰੀਕੀ ਨਾਲ ਤਲਾਸ਼ੀ ਲੈ ਕੇ ਉਨਾ ਨੂੰ ਜੇਲ੍ਹ ਅੰਦਰ ਲਿਜਾਇਆ ਜਾਂਦਾ ਹੈ, ਪਰ ਫਿਰ ਵੀ ਕੈਦੀਆਂ ਜਾ ਹਵਾਲਾਤੀਆ ਕੋਲੋਂ ਜੇਲ੍ਹ ਅੰਦਰ ਮੋਬਾਇਲ ਮਿਲਣ ਦੇ ਨਾਲ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜਿਸ ਦੇ ਤਹਿਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਚੈਕਿੰਗ ਦੇ ਦੌਰਾਨ ਹਵਾਲਾਤੀ ਅਤੇ ਕੈਦੀਆਂ ਕੋਲੋਂ ਕੁੱਲ 4 ਮੋਬਾਇਲ ਫੋਨ, 2 ਹੈਡ ਫੋਨ, 2 ਡਾਟਾ ਕੇਬਲ ਅਤੇ 2 ਚਾਰਜਰ ਅਡਾਪਟਰ ਬਰਾਮਦ ਹੋਏ ਹਨ। 


ਇਸ ਸਬੰਧੀ ਨਾਭਾ ਸਦਰ ਦੇ ਇੰਚਾਰਜ ਗੁਰਪ੍ਰੀਤ ਭਿੰਡਰ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਤਲਾਸੀ ਦੇ ਦੌਰਾਨ ਜੇਲ੍ਹ ਅੰਦਰੋਂ 4 ਮੋਬਾਇਲ ਅਤੇ ਹੋਰ ਸਮਾਨ ਮਿਲਿਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਜੇਲ੍ਹ ਅੰਦਰ ਮੋਬਾਇਲ ਫੋਨ ਕਿਵੇਂ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀ 52 ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਪੁੱਛਗਿੱਛ ਕਰਾਂਗੇ ਕੀ ਇਹ ਮੋਬਾਈਲ ਕਿਸ ਨੇ ਅੰਦਰ ਪਹੁੰਚਾਏ।


ਭਾਵੇਂ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਕਿ ਅਗਰ ਜੇਲ੍ਹਾਂ ਵਿੱਚ ਕੋਈ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਉਸ ਲਈ ਜੇਲ੍ਹ ਅਧਿਕਾਰੀ ਜ਼ਿੰਮੇਵਾਰ ਹੋਣ ਗਏ। ਪ੍ਰੰਤੂ ਜੇਲ੍ਹ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਜੇਲ੍ਹਾਂ ਦੇ ਅੰਦਰ ਧੜਾ-ਧੜ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਹੋ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Join Our Official Telegram Channel:
https://t.me/abpsanjhaofficial



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ