Patiala News: ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦੀ ਹੀ ਹੜ੍ਹਾਂ ਦੀ ਖਤਰਾ ਵਧ ਗਿਆ ਹੈ। ਇਸ ਨੂੰ ਵੇਖਦਿਆਂ ਪ੍ਰਸਾਸ਼ਨ ਵੀ ਐਕਸ਼ਨ ਮੋਡ ਵਿੱਚ ਆ ਗਿਆ ਹੈ। ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਦਰਿਆ ਹਰ ਸਾਲ ਹੜ੍ਹਾਂ ਨਾਲ ਤਬਾਹੀ ਮਚਾਉਂਦਾ ਹੈ। ਇਸ ਲਈ ਪ੍ਰਸਾਸ਼ਨ ਨੇ ਪਹਿਲਾਂ ਹੀ ਪੁਖਤਾ ਕਦਮ ਉਠਾਉਣ ਦਾ ਦਾਅਵਾ ਕੀਤਾ ਹੈ। ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਬਰਸਾਤਾਂ ਦੇ ਮੌਸਮ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕਰਨ ਸਣੇ ਸਬ-ਡਿਵੀਜ਼ਨ ਪੱਧਰ, ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਪੱਧਰ ’ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਇਸ ਬਾਰੇ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਤਹਿਸੀਲ ਪੱਧਰ ’ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਹੈ।
ਹੋਰ ਪੜ੍ਹੋ : Punjab News: ਅਕਾਲੀ ਦਲ ਨਾਲ ਗੱਠਜੋੜ ਬਾਰੇ ਸੁਨੀਲ ਜਾਖੜ ਦਾ ਵੱਡਾ ਦਾਅਵਾ, ਬੀਜੇਪੀ ਦੀ ਅਗਲੀ ਪਲਾਨਿੰਗ ਦਾ ਕੀਤਾ ਖੁਲਾਸਾ
ਉਨ੍ਹਾਂ ਦੱਸਿਆ ਕਿ ਤਹਿਸੀਲ ਪਟਿਆਲਾ ਦੇ ਕੰਟਰੋਲ ਰੂਮ ਦਾ ਨੰਬਰ 0175-2311321, ਸਬ-ਡਿਵੀਜ਼ਨ ਦੁਧਨਸਾਧਾਂ ਦਾ ਨੰਬਰ 0175-2632615, ਸਬ-ਡਿਵੀਜ਼ਨ ਰਾਜਪੁਰਾ ਦਾ ਨੰਬਰ 01762-224132, ਨਾਭਾ ਸਬ-ਡਿਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 01765-220654, ਸਬ-ਡਿਵੀਜ਼ਨ ਸਮਾਣਾ ਦਾ ਨੰਬਰ 01764-221190 ਅਤੇ ਸਬ-ਡਿਵੀਜ਼ਨ ਪਾਤੜਾਂ ਦਾ ਨੰਬਰ 01764-243403 ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਵਿੱਚ ਸਥਾਪਤ ਕੰਟਰੋਲ ਰੂਮ ਦਾ ਨੰਬਰ 0175-2215357 ਤੇ 0175-2215956 ਹੈ। ਨਗਰ ਕੌਂਸਲ ਰਾਜਪੁਰਾ ਲਈ 86994-00040, ਨਗਰ ਕੌਂਸਲ ਨਾਭਾ ਲਈ 82888-10013, ਨਗਰ ਕੌਂਸਲ ਸਮਾਣਾ ਲਈ 78142-21513, ਨਗਰ ਪੰਚਾਇਤ ਘੱਗਾ ਲਈ 98888-07090, ਨਗਰ ਕੌਂਸਲ ਪਾਤੜਾਂ ਲਈ 01764-242068 ਤੇ 83606-88108 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ : Vande Bharat Train: ਵੰਦੇ ਭਾਰਤ ਟਰੇਨ 'ਤੇ ਫਿਰ ਪਥਰਾਅ, ਬੇਂਗਲੁਰੂ-ਧਾਰਵਾੜ ਰੂਟ 'ਤੇ ਪੱਥਰ ਮਾਰ ਕੇ ਤੋੜੀਆਂ ਖਿੜਕੀਆਂ
ਇਸ ਤੋਂ ਇਲਾਵਾ ਨਗਰ ਕੌਂਸਲ ਸਨੌਰ ਲਈ 78885-26568, ਨਗਰ ਪੰਚਾਇਤ ਘਨੌਰ ਲਈ 94666-01732, ਨਗਰ ਪੰਚਾਇਤ ਭਾਦਸੋਂ ਲਈ 98885-18242 ਤੇ ਨਗਰ ਪੰਚਾਇਤ ਦੇਵੀਗੜ੍ਹ ਲਈ 96460-64512 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।