Navjot Sidhu EXCLUSIVE Interview : ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਗੱਲਬਾਤ 'ਚ ਨਵਜੋਤ ਸਿੱਧੂ ਨੇ ਇੱਕ ਵਾਰ ਮੁੜ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਈਨਿੰਗ ਤੋਂ ਲੈ ਕੇ ਕਾਨੂੰਨ ਵਿਵਸਥਾ 'ਤੇ ਸਿੱਧੂ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਪੰਜਾਬ ਸਿਰ ਚਾੜ੍ਹਿਆ ਕਰਜ਼ਾ ਘੱਟ ਕਰਾਂਗਾ ਪਰ ਉਲਟਾ ਚਾੜ੍ਹ ਦਿੱਤਾ ਗਿਆ। ਕੇਜਰੀਵਾਲ ਨੇ ਅਜਿਹਾ ਝੂਠ ਬੋਲਿਆ ਜੋ ਹਜ਼ਮ ਨਹੀਂ ਹੋ ਸਕਿਆ।
Video -
ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਸੀ ਕਿ ਰੇਤਾ ਚੋਰੀ ਰੋਕ ਕੇ ਇਸ ਮਾਈਨਿੰਗ ਵਿਚੋਂ ਸਲਾਨਾ 20 ਹਜ਼ਾਰ ਕਰੋੜ ਰੁਪਏ ਕਮਾਏ ਜਾਣਗੇ। ਪਰ ਹਾਲੇ ਤੱਕ ਪੰਜਾਬ ਦੀ ਆਮਦਨ 'ਚ ਵਾਧਾ ਨਹੀਂ ਹੋ ਸਕਿਆ। ਸਿੱਧੂ ਨੇ ਕਿਹਾ ਕਿ ਮਾਈਨਿੰਗ ਕਾਰਨ ਕਈ ਸਰਕਾਰਾਂ ਡਿੱਗ ਚੁੱਕੀਆਂ ਹਨ।
ਪੰਜਾਬ ਵਿੱਚ ਮਾਈਨਿੰਗ ਬਹੁਤ ਵੱਡੀ ਸਮੱਸਿਆ ਹੈ। ਅੱਜ ਪੰਜਾਬ ਵਿੱਚ 21 ਹਜ਼ਾਰ ਰੁਪਏ ਦੀ ਰੇਤ ਦੀ ਇੱਕ ਟਰਾਲੀ ਮਿਲਦੀ ਹੈ। ਕੈਪਟਨ ਸਰਕਾਰ ਦੇ ਮੁਕਾਬਲੇ 'ਆਪ' ਸਰਕਾਰ 'ਚ ਰੇਤ ਮਹਿੰਗੀ ਹੋ ਰਹੀ ਹੈ।
ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਉਸ ਤਬਦੀਲੀ ਦੇ ਆਗੂ ਬਣ ਗਏ ਹਨ ਜਿਸ ਦੀ ਨੁਮਾਇੰਦਗੀ ਕਰਨ ਲਈ ਉਹ ਆਏ ਸੀ। ਸਿੱਧੂ ਨੇ ਕਿਹਾ ਕਿ ਇਹਨਾਂ ਨੇ ਨੂੰ ਗਿਰਵੀ ਰੱਖਿਆ ਹੈ। 'ਆਪ' ਸਰਕਾਰ ਇੱਕ ਸਾਲ ਲਈ 35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ। ਹੋਰਨਾਂ ਸਰਕਾਰਾਂ ਦੇ ਮੁਕਾਬਲੇ 'ਆਪ' ਸਰਕਾਰ ਨੇ ਪੰਜਾਬ ਸਿਰ ਕਰਜ਼ਾ ਵਧਾਇਆ ਹੈ।
ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੈਦਾ ਕੀਤੇ ਹਾਲਾਤ ਕਾਰਨ ਪੰਜਾਬ ਵਿੱਤੀ ਐਮਰਜੈਂਸੀ ਵੱਲ ਵਧ ਰਿਹਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਵਿੱਚ ਸਾਡੇ ਮੁੱਖ ਮੰਤਰੀ ਈਵੈਂਟ ਮੈਨੇਜਰ ਬਣ ਗਏ ਹਨ।
ਮੁੱਖ ਮੰਤਰੀ ਯੋਗਾ ਅਤੇ ਸਾਈਕਲ ਰੈਲੀ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਲਈ ਵਿਸ਼ੇਸ਼ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜੇਕਰ ਪੰਜਾਬ ਦੀ ਹਾਲਤ ਇਹੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸੂਬਾ ਰਹਿਣ ਲਾਇਕ ਨਹੀਂ ਰਹੇਗਾ।