Patiala News: ਟ੍ਰੈਫਿਕ ਨਿਯਮ ਤੋੜ ਕੇ ਲੋਕਾਂ ਲਈ ਮੁਤੀਬਤਾਂ ਖੜ੍ਹੀਆਂ ਕਰਨ ਵਾਲਿਆਂ ਉੱਪਰ ਸ਼ਿਕੰਜਾ ਕੱਸਣ ਲਈ ਪਟਿਆਲਾ ਪੁਲਿਸ ਐਕਟਿਵ ਹੋ ਗਈ ਹੈ। ਪੁਲਿਸ ਵੱਲੋਂ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਮੁਹਿੰਮ ਅਗਲੇ ਕੁਝ ਦਿਨ ਜਾਰੀ ਰਹੇਗੀ। ਇਸ ਤਹਿਤ ਪਟਿਆਲਾ ਪੁਲਿਸ ਨੇ ਬੁੱਧਵਾਰ ਛੁੱਟੀ ਵੇਲੇ ਵਿੱਦਿਅਕ ਅਦਾਰਿਆਂ ਨੇੜੇ ਖ਼ਰਮਸਤੀਆਂ ਕਰਨ ਵਾਲੇ ਮਨਚਲਿਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਨਾਕੇ ਲਾਏ। 


Kotkapura Police firing case: ਬਾਦਲਾਂ ਤੋਂ ਧੜਾਧੜ ਪੁੱਛਗਿੱਛ 'ਤੇ ਭੜਕਿਆ ਅਕਾਲੀ ਦਲ, ‘ਆਪ’ ਸਰਕਾਰ ਨਾਕਾਮੀਆਂ ’ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਸਿਆਸੀ ਬਦਲਾਖੋਰੀ ’ਤੇ ਉੱਤਰੀ


ਹਾਸਲ ਜਾਣਕਾਰੀ ਮੁਤਾਬਕ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਤੇ ਹੋਰ ਥਾਈਂ ਡੀਐਸਪੀ ਰੂਰਲ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਾਂ ਲਾਏ ਗਏ ਅਚਨਚੇਤੀ ਨਾਕਿਆਂ ਕਾਰਨ ਕਈ ਘੰਟਿਆਂ ਤੱਕ ਅਜਿਹੇ ਮਨਚਲਿਆਂ ਦੀ ਸ਼ਾਮਤ ਆਈ ਰਹੀ। ਇਸ ਕਾਰਵਾਈ ਦੌਰਾਨ ਤੀਹਰੀ ਸਵਾਰੀ, ਹੈਲਮੇਟ ਵਿਹੂਣੇ ਤੇ ਖਾਸ ਕਰਕੇ ਬੁਲੇਟ ਮੋਟਰਸਾਈਕਲਾਂ ’ਚ ਜਗਾੜੂ ਢੋਲਕੀਆਂ ਫਿੱਟ ਕਰਨ ਵਾਲੇ ਕਈ ਮੋਟਰਸਾਈਕਲ ਸਵਾਰਾਂ ਅਤੇ ਹੋਰਾਂ ਦੇ ਚਲਾਨ ਕੀਤੇ ਗਏ। 


Ludhiana News: ਲੁਧਿਆਣਾ ਦੇ ਸਟਾਰ ਗੁਰਨਾਜ਼ ਤੇ ਬਲਕਰਨ ਬਣਨਗੇ ਯੰਗ ਆਈਕਨ, ਨਸ਼ਿਆਂ ਤੋਂ ਦੂਰ ਰਹਿਣ ਦਾ ਦੇਣਗੇ ਸੁਨੇਹਾ


ਡੀਐਸਪੀ ਗੁਰਦੇਵ ਧਾਲੀਵਾਲ ਨੇ ਦੱਸਿਆ ਕਿ ਇਸ ਦੌਰਾਨ ਕਰੀਬ ਇੱਕ ਦਰਜਨ ਬੁਲੇਟ ਮੋਟਰਸਾਈਕਲਾਂ ਤੋਂ ਜਗਾੜੂ ਢੋਲਕੀਆਂ ਉਤਰਵਾਈਆਂ ਗਈਆਂ, ਜਿਨ੍ਹਾਂ ਦੀ ਵਰਤੋਂ ਉਚੀ ਪਟਾਕੇ ਪਾਉਣ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਹੋਰਨਾਂ ਨਿਯਮਾਂ ਦੀ ਉਲੰਘਣਾ ਸਬੰਧੀ ਵੀ ਚਲਾਨ ਕੀਤੇ ਗਏ ਹਨ। ਐਸਐਸਪੀ ਦੀਪਕ ਪਾਰਿਕ ਦਾ ਕਹਿਣਾ ਸੀ ਕਿ ਅਜਿਹੀ ਚੈਕਿੰਗ ਮੁਹਿੰਮ ਅਗਲੇ ਦਿਨੀਂ ਵੀ ਜਾਰੀ ਰਹੇਗੀ।


Paddy Procurement in Punjab: ਕਿਸਾਨਾਂ ਲਈ ਨਵੀਂ ਮੁਤੀਬਤ, ਬਾਰਸ਼ ਮਗਰੋਂ ਝੋਨੇ ਦੀ ਫਸਲ 'ਚ ਵਧੀ ਨਮੀ, ਖਰੀਦ ਏਜੰਸੀਆਂ ਹੱਥ ਪਿਛਾਂਹ ਖਿੱਚਣ ਲੱਗੀਆਂ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।