Khalsa Aid News: ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਅਤੇ ਲੋੜਵੰਦਾਂ ਮਦਦ ਕਰਦਿਆਂ ਖਾਲਸਾ ਏਡ ਸੰਸਥਾ ਨੂੰ ਲਗਭਗ 24 ਸਾਲ ਹੋ ਗਏ ਹਨ। ਖਾਲਸਾ ਏਡ ਸੰਸਥਾ ਦੇ ਦੁਨੀਆ ਭਰ ‘ਚ ਵਲੰਟੀਅਰ ਮੌਜੂਦ ਹਨ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਕੁਦਰਤੀ ਆਫਤ, ਬਿਮਾਰੀ ਜਾਂ ਫਿਰ ਕੁਦਰਤੀ ਕਰੋਪੀ ਹੁੰਦੀ ਹੈ ਤਾਂ ਸੰਸਥਾ ਦੇ ਮੈਂਬਰ ਸੇਵਾ ਦੇ ਲਈ ਪਹੁੰਚ ਜਾਂਦੇ ਹਨ । ਦੱਸ ਦਈਏ ਖਾਲਸਾ ਏਡ ਇਸ ਸਮੇਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਕੰਮ ਕਰ ਰਹੀ ਹੈ। ਪਰ ਅੱਜ ਸਵੇਰੇ ਪਟਿਆਲਾ ਵਿਖੇ ਖਾਲਸਾ ਏਡ ਦੇ ਮੁੱਖ ਦਫਤਰ 'ਤੇ ਕੌਮੀ ਜਾਂਚ ਏਜੰਸੀ ਵੱਲੋਂ ਰੇਡ ਕੀਤੀ ਗਈ।


ਪੰਜਾਬ ਭਰ ਵਿਚ ਅੱਜ ਕੌਮੀ ਜਾਂਚ ਏਜੰਸੀ (NIA) ਨੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਹੈ। ਪਟਿਆਲਾ ਵਿਚ ਵੀ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫਤਰ ਵਿਖੇ ਰੇਡ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ ਵਿਚ ਵੀ ਰੇਡ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ। 


ਹੋਰ ਪੜ੍ਹੋ : 'ਆਨਲਾਈਨ ਗੇਮਿੰਗ' ਅਤੇ 'ਐਡਵਰਟਾਈਜ਼ਿੰਗ' 'ਸੂਚਨਾ ਅਤੇ ਪ੍ਰਸਾਰਣ ਮੰਤਰਾਲੇ' ਦੇ ਅਧੀਨ, I&B ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ


ਇਸ ਦੀ ਪੁਸ਼ਟੀ ਕਰਦੇ ਹੋਏ ਖਾਲਸਾ ਏਡ ਦੇ ਵਾਲੰਟੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਨ. ਆਈ. ਏ. (NIA) ਦੀ ਟੀਮ ਸਵੇਰੇ 5 ਵਜੇ ਪਟਿਆਲਾ ਪਹੁੰਚੀ। ਟੀਮ ਪਹਿਲਾਂ ਘਰ ਆਈ ਫਿਰ ਬਾਅਦ ਵਿੱਚ ਦਫਤਰ ਵਿਖੇ ਪਹੁੰਚੀ। ਜਿਸ ਤੋਂ ਬਾਅਦ ਕਈ ਘੰਟੇ ਤਕ ਕੌਮੀ ਜਾਂਚ ਏਜੰਸੀ (NIA) ਨੇ ਜਾਂਚ ਕੀਤੀ। 


ਹੋਰ ਪੜ੍ਹੋ : Health Attention: ਜੇਕਰ ਤੁਸੀਂ ਵੀ ਇਨ੍ਹਾਂ ਤਰੀਕਿਆਂ ਨਾਲ ਘਰੋਂ ਭਜਾਉਂਦੇ ਹੋ ਮੱਛਰ, ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ