Patiala News: ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਨੂੰ ਰਿਮਾਂਡ 'ਤੇ ਲਿਆਂਦਾ ਹੈ। ਸੰਪਤ ਨਹਿਰਾ ਰਾਜਸਥਾਨ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾਮੇੜੀ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਪਟਿਆਲਾ ਪੁਲਿਸ ਨੇ ਸ਼ਨੀਵਾਰ ਰਾਤ ਗੈਂਗਸਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਨਹਿਰਾ ਤੋਂ ਹਥਿਆਰਾਂ ਦੀ ਤਸਕਰੀ ਮਾਮਲੇ 'ਚ ਪੁੱਛਗਿੱਛ ਕਰੇਗੀ। 


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਉਸ ਦੇ ਗਰੋਹ ਦੇ ਕੁਝ ਮੈਂਬਰਾਂ ਨੂੰ ਹਥਿਆਰਾਂ ਸਮੇਤ ਫੜਿਆ ਸੀ। ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਨਹਿਰਾ ਹਾਈ ਪ੍ਰੋਫਾਈਲ ਗੈਂਗਸਟਰ ਹੈ। ਇਸ ਲਈ ਪੁਲਿਸ ਨੇ ਉਸ ਨੂੰ ਬੜੇ ਤਰੀਕੇ ਨਾਲ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਸੰਪਤ ਨਹਿਰਾ ਨੂੰ ਬੁਲੇਟ ਪਰੂਫ ਗੱਡੀ 'ਚ ਲੈ ਕੇ ਆਈ।


ਦੱਸ ਦਈਏ ਕਿ 5 ਦਸੰਬਰ ਨੂੰ ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਕਰ ਦਿੱਤੀ ਗਈ ਸੀ। ਜਾਂਚ 'ਚ ਸਾਹਮਣੇ ਆਇਆ ਕਿ ਉਸ ਦਾ ਕਤਲ ਸੰਪਤ ਨਹਿਰਾ ਨੇ ਕਰਵਾਇਆ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ 5 ਮਹੀਨੇ ਪਹਿਲਾਂ ਰਾਜਸਥਾਨ ਪੁਲਿਸ ਨੂੰ ਖੁਫੀਆ ਜਾਣਕਾਰੀ ਭੇਜੀ ਸੀ। 


ਪੁਲਿਸ ਮੁਤਾਬਕ ਇਸ 'ਚ ਕਿਹਾ ਗਿਆ ਸੀ ਕਿ ਸੰਪਤ ਨਹਿਰਾ ਤੋਂ ਹਥਿਆਰਾਂ ਦੀ ਤਸਕਰੀ ਮਾਮਲੇ 'ਚ ਪੁੱਛਗਿੱਛ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਸੁਖਦੇਵ ਗੋਗਾਮੇੜੀ ਉਸ ਦਾ ਨਿਸ਼ਾਨਾ ਹੈ। ਸੰਪਤ ਨਹਿਰਾ ਨੇ ਇਹ ਵੀ ਦੱਸਿਆ ਸੀ ਕਿ ਉਸ ਨੇ ਸੁਖਦੇਵ ਗੋਗਾਮੇੜੀ ਦੇ ਕਤਲ ਲਈ ਏਕੇ 47 ਦਾ ਇੰਤਜ਼ਾਮ ਵੀ ਕੀਤਾ ਸੀ। ਪੁਲਿਸ ਸੂਤਰਾਂ ਮੁਤਾਬਕ ਵਿਦੇਸ਼ 'ਚ ਬੈਠੇ ਗੈਂਗਸਟਰ ਰੋਹਿਤ ਗੋਧਾਰਾ ਦੇ ਨਿਰਦੇਸ਼ 'ਤੇ ਨਹਿਰਾ ਨੇ ਗੋਗਾਮੇੜੀ ਨੂੰ ਮਾਰਨ ਲਈ ਸ਼ੂਟਰ ਦਾ ਇੰਤਜ਼ਾਮ ਕੀਤਾ ਸੀ।


ਇਹ ਵੀ ਪੜ੍ਹੋ: Canada News: ਪੰਜਾਬੀਆਂ ਦਾ ਕੈਨੇਡਾ 'ਚ ਖਤਰਨਾਕ ਕਾਰਾ! ਸ਼ਰਾਬ ਦਾ ਠੇਕਾ ਲੁੱਟਿਆ


ਸੰਪਤ ਨਹਿਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸਾਲ 2021 'ਚ ਲਾਰੈਂਸ ਨੇ ਸਲਮਾਨ ਨੂੰ ਮਾਰਨ ਦਾ ਕੰਮ ਸੰਪਤ ਨਹਿਰਾ ਨੂੰ ਦਿੱਤਾ ਸੀ। ਯੋਜਨਾ ਮੁਤਾਬਕ ਉਹ ਮੁੰਬਈ ਵੀ ਪਹੁੰਚ ਗਿਆ ਸੀ। ਉਨ੍ਹਾਂ ਨੇ ਸਲਮਾਨ ਦੇ ਘਰ ਯਾਨੀ ਗਲੈਕਸੀ ਅਪਾਰਟਮੈਂਟ ਦੀ ਰੇਕੀ ਵੀ ਕੀਤੀ ਸੀ। ਮੌਕਾ ਦੇਖ ਕੇ ਸੰਪਤ ਨੇ ਸਲਮਾਨ 'ਤੇ ਗੋਲੀ ਚਲਾਉਣ ਦੀ ਯੋਜਨਾ ਵੀ ਬਣਾਈ ਸੀ। ਹਾਲਾਂਕਿ, ਉਸ ਕੋਲ ਜੋ ਪਿਸਤੌਲ ਸੀ, ਉਸ ਦੀ ਰੇਂਜ ਘੱਟ ਸੀ ਤੇ ਸਲਮਾਨ ਹਮੇਸ਼ਾ ਬਾਡੀਗਾਰਡਾਂ ਨਾਲ ਘਿਰਿਆ ਰਹਿੰਦਾ ਸੀ। ਇਸ ਲਈ ਹਮਲੇ ਦੇ ਅਸਫਲ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੰਪਤ ਨੇ ਲਾਰੈਂਸ ਦੀ ਸਲਾਹ 'ਤੇ ਹਮਲਾ ਰੱਦ ਕਰ ਦਿੱਤਾ ਸੀ।


ਪਹਿਲੀ ਵਾਰ ਫੇਲ੍ਹ ਹੋਣ ਤੋਂ ਬਾਅਦ ਸੰਪਤ ਨੇ ਦੂਜੀ ਵਾਰ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਵਾਰ ਉਸ ਨੇ ਆਪਣੇ ਪਿੰਡ ਦੇ ਦਿਨੇਸ਼ ਫੌਜੀ ਰਾਹੀਂ ਆਰਕੇ ਸਪਰਿੰਗ ਰਾਈਫਲ ਮੰਗਵਾਈ ਸੀ। ਲਾਰੈਂਸ ਨੇ ਇਹ ਰਾਈਫਲ ਆਪਣੇ ਜਾਣਕਾਰ ਅਨਿਲ ਪੰਡਿਆ ਤੋਂ 3-4 ਲੱਖ ਰੁਪਏ 'ਚ ਖਰੀਦੀ ਸੀ ਪਰ ਜਦੋਂ ਦਿਨੇਸ਼ ਕੋਲ ਰਾਈਫਲ ਸੀ ਤਾਂ ਉਸ ਨੂੰ ਪੁਲਿਸ ਨੇ ਫੜ ਲਿਆ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸੰਪਤ ਨਹਿਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।


ਇਹ ਵੀ ਪੜ੍ਹੋ: Sikh Marriage Guidelines: ਸਿੱਖ ਧਰਮ 'ਚ ਵਿਆਹ ਸਬੰਧੀ ਦਿਸ਼ਾ ਨਿਰਦੇਸ਼ ਤੈਅ! ਕੁੜੀਆਂ ਨਹੀਂ ਪਾ ਸਕਣਗੀਆਂ ਲਹਿੰਗਾ, ਕਾਰਡਾਂ 'ਚ ਸਿੰਘ-ਕੌਰ ਜ਼ਰੂਰੀ