Patiala news: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਚਿੰਤਾ ਜ਼ਾਹਰ ਕੀਤੀ। 


ਸੁਖਬੀਰ ਬਾਦਲ ਨੇ ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਸਬੰਧੀ ਬੋਲਦਿਆਂ ਕਿਹਾ ਕਿ ਇਹ ਬਹੁਤ ਵੱਡਾ ਮਸਲਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਲੱਖਾਂ ਰੁਪਏ ਲਗਾ ਕੇ ਕੈਨੇਡਾ ‘ਚ ਦਾਖਲਾ ਲਿਆ ਸੀ ਅਤੇ ਤਿਆਰੀਆਂ ਪੂਰੀਆਂ ਕਰ ਲਈਆਂ ਸਨ ਪਰ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਪਰੇਸ਼ਾਨ ਹਨ।


ਉੱਥੇ ਹੀ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬਿਮਾਰ ਬਜ਼ੁਰਗਾਂ ਦਾ ਹਾਲਚਾਲ ਪੁੱਛਣ ਲਈ ਆਉਣਾ ਸੀ ਪਰ ਉਹ ਨਹੀਂ ਆ ਪਾ ਰਹੇ। ਇਸ ਸਬੰਧੀ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Jalandhar news: ਜਲੰਧਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦਾ ਕੀਤਾ ਪਰਦਾਫਾਸ਼, ਬਰਾਮਦ ਕੀਤੀਆਂ 6 ਗੱਡੀਆਂ, ਜਾਂਚ ਜਾਰੀ


ਪੰਜਾਬ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਸਾਰੇ ਸੂਬਿਆਂ ‘ਚੋ ਪੰਜਾਬ ਜ਼ਿਆਦਾ ਕਰਜੇ ਦੀ ਮਾਰ ਝੱਲ ਰਿਹਾ ਹੈ। ਉੱਥੇ ਹੀ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸਰਕਾਰ ਨੇ 1.5 ਸਾਲ ਵਿੱਚ 50,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਪਾਕਿਸਤਾਨ ਵਰਗੇ ਹਾਲਾਤ ਹੋ ਜਾਣਗੇ।


SAD ਪ੍ਰਧਾਨ ਨੇ ਕਿਹਾ ਕਿ ਅਗਲੇ 2 ਤੋਂ 3 ਸਾਲ ਤੱਕ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਤੱਕ ਨਹੀਂ ਹੋਣਗੇ। ਇਸ ਸਰਕਾਰ ਨੇ ਤਾਂ ਰਿਕਾਰਡ ਹੀ ਤੋੜ ਦਿਤਾ ਹੈ ਜਿਹੜਾ ਕਰਜਾ ਇਨ੍ਹਾਂ ਨੇ ਲਿਆ ਹੈ ਉਹ ਕਰਜਾ ਹੁਣ ਕੌਣ ਮੋੜੇਗਾ।
 
ਇਸ ਤੋਂ ਇਲਾਵਾ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ‘ਤੇ ਬੋਲਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਤੋਂ ਵੱਡੇ ਅਫਸਰ ਉੱਥੇ ਇੰਤਜ਼ਾਮ ਕਰਨ ਲਈ ਗਏ।


ਉੱਥੇ ਰਾਜਸਥਾਨ ਦੇ ਵਿੱਚ 2 ਵੱਡੇ ਪੈਲੇਸ ਬੁੱਕ ਕੀਤੇ ਗਏ ਹਨ, ਅਸੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉੱਥੇ 2-3 ਤਿੰਨ ਦਿਨ ਦਾ ਖਰਚਾ 10 ਤੋਂ 15 ਕਰੋੜ ਰੁਪਏ ਹੈ ਇਹ ਕਿੱਥੋਂ ਆਇਆ ਹੈ? ਖਜ਼ਾਨੇ ਵਿੱਚੋਂ ਦਿੱਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab News: ਭਗਵੰਤ ਮਾਨ ਜੀ ਕੁਝ ਤਾਂ ਸ਼ਰਮ ਕਰੋ ! ਕਿਸ਼ਤੀਆਂ 'ਤੇ ਨਿਕਲ ਰਹੀਆਂ ਨੇ ਬਰਾਤਾਂ