Sangrur news: ਬਾਬਾ ਹੀਰਾ ਸਿੰਘ ਭੱਠਲ ਕਾਲਜ ਐਕਸ਼ਨ ਕਮੇਟੀ ਵੱਲੋਂ ਅੱਜ ਐਸਡੀਐਮ ਦਫਤਰ ਲਹਿਰਾਗਾਗਾ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਵਿੱਚ ਕਾਲਜ ਤੋਂ ਬਰਖ਼ਾਸਤ ਕੀਤਾ ਸਟਾਫ,ਕਿਸਾਨ ਯੂਨੀਅਨ ਉਗਰਾਹਾਂ ਤੋਂ ਇਲਾਵਾ ਬਹੁਤ ਸਾਰੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਮੌਜੂਦ ਸਨ।


ਇਸ ਦੌਰਾਨ ਐਕਸ਼ਨ ਕਮੇਟੀ ਦੇ ਆਗੂ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਸੰਬੋਧਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਇਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ,ਹੁਣ ‘ਆਪ’ ਸਰਕਾਰ ਨੇ ਕਾਲਜ ਹੀ ਬੰਦ ਕਰ ਦਿੱਤਾ। ਇਸ ਕਰਕੇ ਕਾਲਜ ਦੇ ਸਟਾਫ ਦਾ ਵਿਅਕਤੀ ਖੁਦਕਸ਼ੀ ਵੀ ਕਰ ਗਿਆ।


ਉਨ੍ਹਾਂ ਕਿਹਾ ਕਿ ਜਦੋਂ 42 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਤਾਂ ਕਾਲਜ ਸਟਾਫ ਨੇ ਕੋਰਟ ਵਿੱਚ ਕੇਸ ਪਾ ਦਿੱਤਾ ਜਿਸ ਤੋਂ ਖਫਾ ਹੋ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਲਜ ਬੰਦ ਕਰਨ ਦੇ ਆਦੇਸ਼ ਦੇ ਦਿੱਤੇ।


ਧਰਮਿੰਦਰ ਸਿੰਘ ਪਿਸ਼ੌਰ ਨੇ ਸਰਕਾਰ ਵੱਲੋਂ ਇਸ ਭੱਠਲ ਕਾਲਜ ਵਿਖੇ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਖੋਲਣ ਦੇ ਐਲਾਨ ਸਬੰਧੀ ਕਿਹਾ ਕਿ ਇਹ ਇੱਕ ਕਮਰੇ ਵਿੱਚ ਹੀ ਚੱਲ ਸਕਦੀ ਹੈ।


ਇਹ ਵੀ ਪੜ੍ਹੋ: Punjab News: ਆਪ ਦੀ ਨਵੀਂ 'ਫ਼ੌਜ' ਤਿਆਰ ! ਮੁੱਲਾਂਪੁਰ 'ਚ ਹੋਇਆ ਸਹੁੰ ਚੁੱਕ ਸਮਾਗਮ, CM ਮਾਨ ਨੇ ਦਿੱਤੀ ਖ਼ਾਸ ਸਲਾਹ


ਪਹਿਲਾ ਵੀ ਕਈ ਥਾਵਾਂ ‘ਤੇ ਸਿਰਫ ਦੋ ਤਿੰਨ ਕਮਰਿਆਂ ਵਿੱਚ ਹੀ ਇਹ ਓਪਨ ਯੂਨੀਵਰਸਿਟੀ ਚੱਲ ਰਹੀ ਹੈ। ਸਰਕਾਰ ਜਾਣ ਬੁਝ ਕੇ ਸੰਘਰਸ਼ ਕਮੇਟੀ ਦੇ ਐਕਸ਼ਨ ਨੂੰ ਕੋਝੇ ਢੰਗ ਨਾਲ ਠੰਡਾ ਕਰਨਾ ਚਾਹੁੰਦੀ ਹੈ,ਪ੍ਰੰਤੂ ਅਜਿਹਾ ਨਹੀਂ ਹੋਵੇਗਾ।


ਇਸ ਸਬੰਧੀ ਕਾਲਜ ਸਟਾਫ ਦੇ ਡਾਕਟਰ ਐਚਐਸ ਧਾਲੀਵਾਲ ਨਵਜੋਤ ਸ਼ਰਮਾ ਅਤੇ ਹੋਰਨਾਂ ਨੇ ਕਿਹਾ ਕਿ ਕਾਲਜ ਦੇ ਗੇਟ ਉੱਤੇ 17 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ ਹੈ ਅਤੇ ਅੱਜ ਐਸਡੀਐਮ ਦਫਤਰ ਦਾ ਘਿਰਾਓ ਕੀਤਾ ਗਿਆ। ਕਿਉਂਕਿ 15 ਸਾਲ ਤੋਂ ਚਲਦੇ ਕਾਲਜ ਨੂੰ ਬੰਦ ਕਰਕੇ ਮਾਨ ਸਰਕਾਰ ਨੇ ਮੁਲਾਜ਼ਮਾ ਨੂੰ ਘਰ ਤੋਰਨ ਦਾ ਨੋਟਸ ਲਾ ਦਿੱਤਾ, ਜਦਕਿ 42 ਮਹੀਨਿਆਂ ਦੀ ਤਨਖਾਹ ਬਾਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨੇ ਮੁਜ਼ਾਹਰੇ ਜਾਰੀ ਰਹਿਣਗੇ।


ਉਨ੍ਹਾਂ ਇਹ ਵੀ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਖੋਲਣ ਨਾਲ ਹਲਕੇ ਨੂੰ ਨਾ ਵਿਦਿਆਰਥੀ ਅਤੇ ਹਲਕੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਸ ਲਈ ਇਥੇ ਕੋਈ ਹੋਰ ਯੂਨੀਵਰਸਿਟੀ ਜਾਂ ਮੈਡੀਕਲ ਕਾਲਜ ਖੋਲ ਕੇ ਮੁਲਾਜ਼ਮਾਂ ਨੂੰ ਅਡਜਸਟ ਕੀਤਾ ਜਾਵੇ ਅਤੇ ਬਾਕੀ ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣ।


ਉੱਥੇ ਹੀ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਕਿਸੇ ਸਮੇਂ ਲਹਿਰਾ ਹਲਕੇ ਦੀ ਸ਼ਾਨ ਹੁੰਦੀ ਸੀ ਅਤੇ ਦੂਰੋਂ ਦੂਰੋਂ ਨੌਜਵਾਨ ਦਾਖਲੇ ਲੈਣ ਲਈ ਆਉਂਦੇ ਸਨ।


ਇਸ ਕਾਰਨ ਜਿੱਥੇ ਹਲਕੇ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ, ਉੱਥੇ ਹੀ ਸਟਾਫ ਦਾ ਰੁਜ਼ਗਾਰ ਵੀ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਪ੍ਰੰਤੂ ਜਿਨ੍ਹਾਂ ਨੇ ਕਾਲਜ ਬਣਾਇਆ, ਉਹ ਹੀ ਲੋਕ ਕਾਲਜ ਬੰਦ ਕਰਨ ਦੇ ਰਾਹ ‘ਤੇ ਪੈ ਗਏ। ਕਾਂਗਰਸ ਦੇ ਰਾਜ ਵਿੱਚ 36 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ,ਧਰਨੇ ਲੱਗਦੇ ਰਹੇ ਪਰ ਕਿਸੇ ਨੇ ਨਹੀਂ ਸੁਣੀ।


ਇਹ ਵੀ ਪੜ੍ਹੋ: Ludhiana News: 150 ਪੇਟੀਆਂ ਨਜਾਇਜ਼ ਸ਼ਰਾਬ ਨਾਲ 3 ਗ੍ਰਿਫ਼ਤਾਰ, ਜਾਣੋ ਕਿੱਥੇ ਹੋ ਰਹੀ ਸੀ ਸਪਲਾਈ ?