Punjab Politics: ਪੰਜਾਬ ਦਾ ਚੋਣ ਪ੍ਰਚਾਰ ਆਖ਼ਰੀ ਦੌਰ ਵਿੱਚ ਪਹੁੰਚ ਗਿਆ ਹੈ ਤੇ ਸੜਕਾਂ ਉੱਤੇ ਇਸ ਵੇਲੇ ਆਮ ਲੋਕਾਂ ਨਾਲੋਂ ਲੀਡਰਾਂ ਦੇ ਕਾਫ਼ਲੇ ਜ਼ਿਆਦਾ ਦਿਖਾਏ ਦੇ ਰਹੇ ਹਨ। ਇਸ ਮੌਕੇ ਜ਼ਿਆਦਾਤਰ ਲੀਡਰਾਂ ਦਾ ਬੋਲ-ਬੋਲ ਕੇ ਗਲ ਵੀ ਬੈਠ ਗਿਆ ਹੈ ਪਰ ਉਹ ਹਾਲੇ ਵੀ ਪੂਰੇ ਜੋਸ਼ ਨਾਲ ਵਿਰੋਧੀਆਂ ਉੱਤੇ ਨਿਸ਼ਾਨੇ ਸਾਧ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਨੂੰ ਲੈ ਕੇ ਤੰਜ ਕਸਿਆ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ,  ਬੀਜੇਪੀ ਵਾਲਿਆਂ ਤੋਂ ਮੋਦੀ ਦੀ ਪਟਿਆਲੇ ਵਿਖੇ ਰੈਲੀ 'ਚ ਦਿਹਾੜੀਆਂ 'ਤੇ ਲਿਆਂਦੇ ਬੰਦਿਆਂ ਦੀ 400-400 ਰੁਪਏ ਦਿਹਾੜੀ ਤੱਕ ਨਹੀਂ ਦਿੱਤੀ ਗਈ... ਉਂਝ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ... ਇਹ ਤਾਂ ਹਾਲ ਹੈ ਇਹਨਾਂ ਦਾ...






ਇਸ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਪੰਜਾਬੀਓ, ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹੈ... ਤੁਸੀਂ 4 ਜੂਨ ਵਾਲਾ ਕੰਡਾ ਕੱਢ ਦਿਓ... ਐਤਕੀਂ ਦੇਸ਼ 'ਚ ਵੀ ਇੰਡੀਆ ਗੱਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ... ਜਿਸ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਆਮ ਆਦਮੀ ਪਾਰਟੀ ਦੀ ਹੋਵੇਗੀ...






ਜ਼ਿਕਰ ਕਰ ਦਈਏ ਕਿ ਭਗਵੰਤ ਮਾਨ ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।  ਇਸ ਮੌਕੇ ਮਾਨ ਨੇ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਕਿਸਮਤ ਮਾੜੀ ਹੈ, ਮਲੂਕਾ  ਛੱਡ ਗਿਆ, ਪ੍ਰਾਹੁਣ ਕੱਢ ਤਾ ਤੇ ਹੁਣ ਲੋਕ ਕਹਿ ਰਹੇ ਹਨ ਕਿ ਸੁਖਬੀਰ ਨੇ ਆਪਣਾ ਜੀਜਾ ਕੱਢਿਆ ਤੇ ਹੁਣ ਮਜੀਠੀਆ ਕਹਿ ਰਿਹਾ ਹੈ ਕਿ ਮੈਂ ਆਪਣਾ ਜੀਜਾ ਕੱਢੂ।


ਮਾਨ ਨੇ ਕਿਹਾ ਕਿ ਕਾਂਗਰਸ ਦਾ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਸਦੇ ਨਾਲ ਲੜ ਰਿਹਾ, ਬਠਿੰਡੇ ਆਲਾ ਲੁਧਿਆਣੇ ਭੇਜ ਦਿੱਤੇ, ਖਡੂਰ ਸਾਹਿਬ ਆਲਾ ਸੰਗਰੂਰ ਲੈ ਆਂਦਾ, ਸੰਗਰੂਰ ਆਲਾ ਸ੍ਰੀ ਆਨੰਦਪੁਰ ਸਾਹਿਬ ਭੇਜ ਦਿੱਤਾ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਤਾਂ ਕਿਸਾਨ ਪਿੰਡਾਂ ਵਿੱਚ ਹੀ ਵੜਨ ਦੇ ਰਹੇ ਹਨ।