Ayodhya Ram Mandir Inauguration: ਅਯੋਧਿਆ 'ਚ ਅੱਜ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਬੰਧ 'ਚ ਫਰੀਦਕੋਟ ਦੇ ਸ਼ਾਹੀ ਹਵੇਲੀ ਦੇ ਮਾਲਕ ਸੱਚਰ ਪਰਿਵਾਰ ਵੱਲੋਂ ਸ਼੍ਰੀ ਰਾਮ ਮੰਦਿਰ ਉਦਘਾਟਨ ਦੀ ਖੁਸ਼ੀ ਚ ਇੱਕ ਆਯੋਜਨ ਕਰਵਾਇਆ ਗਿਆ। 


ਜਿਸ 'ਚ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਗਿਆ ਜਿੱਥੇ ਇੱਕ ਵੱਡੀ ਸਕਰੀਨ ਲਗਾ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਅਤੇ ਰਾਮ ਮੰਦਿਰ ਦੇ ਨਿਰਮਾਣ ਸਬੰਧੀ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ ਅਤੇ ਦੇਸ਼ ਦੇ ਮਸ਼ਹੂਰ ਇਤਿਹਾਸ ਦੇ ਪ੍ਰੋਫੈਸਰ ਡਾਕਟਰ ਹਰਿਤ ਮੀਨਾ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਜਾਣਕਰੀ ਸਾਂਝੀ ਕੀਤੀ ਗਈ।


ਇਸ ਮੌਕੇ ਧਾਰਮਿਕ ਆਗੂਆਂ ਵੱਲੋਂ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਗਿਆਨ ਨੂੰ ਲੋਕਾਂ ਤੱਕ ਪੋਹਚਾਇਆ। ਹਰ ਧਰਮ ਦੇ ਆਗੂਆਂ ਵੱਲੋਂ ਇਸ ਸਮਾਗਮ ਚ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੇਕਟਰ ਅਰਸ਼ ਸੱਚਰ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹਨ।


ਜਦੋ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਨਿਰਮਾਣ ਕਾਰਜ ਪੂਰਾ ਹੋਣ ਤੇ ਭਗਵਾਨ ਰਾਮ ਜੀ ਇਸ ਮੰਦਿਰ 'ਚ ਵਿਰਾਜਮਾਨ ਹੋਣ ਜਾ ਰਹੇ ਹਨ ਜਿਸ ਦੇ ਗਵਾਹ ਅਸੀਂ ਸਾਰੇ ਬਣਨ ਜਾ ਰਹੇ ਹਾਂ ਅਤੇ ਅੱਜ ਹਰ ਇੱਕ ਧਰਮ ਦੇ ਲੋਕਾਂ 'ਚ ਇਸ ਪਲ ਨੂੰ ਲੈ ਕੇ ਖੁਸ਼ੀ ਦੇਖੀ ਜਾ ਰਹੀ ਹੈ। 


ਉਨ੍ਹਾਂ ਕਿਹਾ ਕਿ ਇਸ ਦਿਨ ਤੋਂ ਬਾਅਦ ਦੇਸ਼ ਦੇ ਲੋਕ ਦੋ ਦੋ ਦੀਵਾਲੀਆ ਸਾਲ 'ਚ ਮਨਾਇਆ ਕਰਨਗੇ, ਇਕ ਜਿਸ ਦਿਨ ਭਗਵਾਨ ਰਾਮ ਜੀ ਰਾਵਣ ਦਾ ਵਧ ਕਰ ਅਯੋਧਿਆ ਵਾਪਿਸ ਆਏ ਸਨ  ਅਤੇ ਇੱਕ 22 ਜਨਵਰੀ ਜਿਸ ਦਿਨ ਸ਼੍ਰੀ ਰਾਮ ਜੀ ਅਯੋਧਿਆ 'ਚ ਸ਼੍ਰੀ ਰਾਮ ਮੰਦਿਰ ਚ ਸਥਾਪਿਤ ਹੋਏ ਹਨ। ਇਸ ਇਤਿਹਾਸਕ ਪਲਾਂ 'ਚ ਪੂਰਾ ਦੇਸ਼ ਰਾਮ ਨਾਮ ਦੇ ਰੰਗ 'ਚ ਰਮ ਚੁਕਾ ਹੈ । 


 


ਲੁਧਿਆਣਾ ਦੇ 500 ਤੋਂ ਵੱਧ ਮੰਦਰਾਂ ਵਿੱਚ ਐਲਸੀਡੀ ਲਗਾ ਕੇ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਜਾਵੇਗਾ। ਸ਼ਾਮ ਨੂੰ ਸ਼ਹਿਰ ਦੇ ਸਾਰੇ ਪ੍ਰਮੁੱਖ ਮੰਦਰਾਂ ਵਿੱਚ ਦੀਪਮਾਲਾ ਕੀਤੀ ਜਾਵੇਗੀ।


ਅੰਮ੍ਰਿਤਸਰ ਦੇ ਵਾਲਮੀਕਿ ਤੀਰਥ, ਦੁਰਗਿਆਣਾ ਮੰਦਰ ਅਤੇ ਸ਼ਿਵਾਲਾ ਬਾਗ ਭਾਈਆਂ ਸਮੇਤ ਹੋਰ ਵੱਡੇ ਮੰਦਰਾਂ ਤੋਂ ਇਲਾਵਾ ਮਾਰਕੀਟ ਕਮੇਟੀਆਂ ਵੱਲੋਂ ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ 'ਤੇ ਅਯੁੱਧਿਆ 'ਚ ਹੋਣ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।


 ਹਰ ਥਾਂ ਲੰਗਰ ਦਾ ਪ੍ਰਬੰਧ ਹੋਵੇਗਾ। ਰਾਤ ਨੂੰ ਦੁਰਗਿਆਣਾ ਮੰਦਿਰ ਅਤੇ ਸ਼ਿਵਾਲਾ ਬਾਗ ਭਾਈਆਂ ਵਿਖੇ ਦੀਵੇ ਜਗਾਏ ਜਾਣਗੇ। ਕਈ ਸਮਾਜਿਕ ਸੰਸਥਾਵਾਂ ਵੀ ਸ਼ਾਮ ਨੂੰ ਆਤਿਸ਼ਬਾਜ਼ੀ ਕਰਨ ਜਾ ਰਹੀਆਂ ਹਨ।


ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ 'ਚ 1 ਲੱਖ 21 ਹਜ਼ਾਰ ਦੀਵੇ ਜਗਾਏ ਜਾਣਗੇ। ਇਸ ਤੋਂ ਇਲਾਵਾ ਕਈ ਵੱਡੇ ਮੰਦਰਾਂ ਅਤੇ ਮਾਰਕੀਟ ਕਮੇਟੀਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।