Sangrur News: ਸੰਗਰੂਰ ਵਿੱਚ ਤੜਕੇ-ਤੜਕੇ ਕਬਾੜ ਦੀ ਦੁਕਾਨ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਰਕੇ ਵੱਡਾ ਨੁਕਸਾਨ ਹੋਇਆ ਹੈ। ਸੰਗਰੂਰ ਦੇ ਸੁਨਾਮੀ ਗੇਟ ਵਿਖੇ ਸ਼ਾਰਟ ਸਰਕਟ ਕਾਰਨ ਸਵੇਰੇ 5.30 ਵਜੇ ਭਿਆਨਕ ਅੱਗ ਲੱਗ ਗਈ।
ਦੱਸ ਦਈਏ ਕਿ ਨੇੜੇ ਹੀ ਫਾਇਰ ਬ੍ਰਿਗੇਡ ਦਾ ਸੈਂਟਰ ਹੋਣ ਕਰਕੇ ਥੋੜੇ ਸਮੇਂ ਵਿੱਚ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਕਬਾੜ ਦਾ ਸਾਮਾਨ ਪਿਆ ਸੀ, ਜਿਸ ਕਰਕੇ ਮਾਲਕ ਦਾ ਕਾਫੀ ਨੁਕਸਾਨ ਹੋਇਆ ਹੈ।