Inhuman Act Two Patients: ਮਾਨਸਾ ਸਰਕਾਰੀ ਦੇ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਸਪਤਾਲ ਵਿੱਚ ਦਾਖਲ ਹੋਏ ਦੋ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ 'ਤੇ ਐਬੂਲੈਂਸ ਡਰਾਈਵਰ ਵੱਲੋਂ ਲਾਵਾਰਿਸ ਸਥਾਨਾਂ ਤੇ ਸੁੱਟ ਦਿੱਤਾ ਗਿਆ।
ਜਿਹਨਾਂ ਵਿਚੋਂ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਮਰੀਜ਼ ਸਮਸ਼ਾਨਘਾਟ ਵਿੱਚ ਬੈਠਾ ਹੋਇਆ ਪਾਇਆ ਗਿਆ। ਜਿਸ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਉਹ ਜਿਉਂਦੇ ਮਰੀਜ਼ ਨੂੰ ਚੁੱਕ ਕੇ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਇਸ ਕਾਰਨਾਮੇ ਤੇ ਸਮਾਜ ਸੇਵੀ ਲੋਕਾ ਵੱਲੋ ਜ਼ਿੰਮੇਵਾਰ ਵਿਅਕਤੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਸੀ.ਐਮ.ਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ
ਦਰਅਸਲ ਮਾਨਸਾ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਪਿਛਲੇ ਕਈ ਦਿਨਾਂ ਤੋ ਦੋ ਲਾਵਾਰਿਸ ਹਾਲਤ ਵਿੱਚ ਮਰੀਜ਼ ਦਾਖਲ ਹੋਏ ਜੋ ਕਿ HIV ,ਕਾਲੇ ਪੀਲੀਏ ਤੇ ਟੀਬੀ ਤੋ ਪੀੜਿਤ ਦੱਸੇ ਜਾ ਰਹੇ ਸੀ। ਜਿਨ੍ਹਾ ਦੀ ਦੇਖ ਭਾਲ ਪ੍ਰਾਇਵੇਟ ਐਬੂਲੈਂਸ ਦੇ ਡਰਾਈਵਰ ਕਰ ਰਹੇ ਸੀ ਅਤੇ ਬੀਤੇ ਕੱਲ੍ਹ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦੇ ਹਸਪਤਾਲ ਵਿੱਚੋਂ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ।
ਕੁਝ ਸਮੇ ਬਾਅਦ ਇਕ ਮਰੀਜ਼ ਦੀ ਲਾਸ਼ ਸਰਕਾਰੀ ਹਸਪਤਾਲ ਪਹੁੰਚੀ ਤੇ ਦੂਸਰੇ ਦੀ ਤਲਾਸ਼ ਕੀਤੀ ਤਾਂ ਦੂਸਰਾ ਮਰੀਜ਼ ਮਾਨਸਾ ਦੇ ਸੁੰਨਸਾਨ ਰਸਤੇ ਕਬਰਾਂ ਦੇ ਸਾਹਮਣੇ ਪਾਇਆ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੁੜ ਦਾਖਲ ਕਰਵਾਇਆ ਗਿਆ। ਇਸ ਘਟਨਾ ਦੇ ਪਤਾ ਚਲਦਿਆ ਦੇਖਭਾਲ ਕਰ ਰਹੇ ਡਰਾਈਵਰ ਤੇ ਮਾਨਸਾ ਦੇ ਸਮਾਜ ਸੇਵੀ ਤੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਸਰਕਾਰ ਤੇ ਸਵਾਲ ਉਠਾਏ ਹਨ।
ਇਸ ਮਾਮਲੇ ਵਿੱਚ ਦੋਹਾ ਮਰੀਜ਼ਾਂ ਨੂੰ ਲਵਾਰਿਸ ਜਗ੍ਹਾ ਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਕਾਕਾ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ਼ ਛੱਡਣ ਲਈ ਕਿਹਾ ਸੀ। ਡਾਕਟਰ ਆਸੂ ਨੇ 400 ਰੁਪਏ ਦੇ ਕੇ ਇਕ ਵਿਅਕਤੀ ਨੂੰ ਨਾਲ ਭੇਜਿਆ ਸੀ। ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਥੇ ਮਾਨਸਾ ਦੇ ਸੀਐਮਓ ਨੇ ਇਸ ਘਟਨਾ ਲਈ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ।