Sangrur News: ਲਹਿਰਾਗਾਗਾ ਗਊਸ਼ਾਲਾ ਵਿਖੇ ਗਊਆਂ ਦੀ ਸਾਂਭ-ਸੰਭਾਲ ਲਈ ਕੈਂਪ ਲਾਇਆ ਗਿਆ ਜਿਸ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੁਖਵਿੰਦਰ ਸਿੰਘ ਤੋਂ ਇਲਾਵਾ ਡਾਕਟਰਾਂ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮੇਂ ਗਊਸ਼ਾਲਾ ਵਿੱਚ ਗਊਆਂ ਦਾ ਚੈੱਕਅੱਪ ਕੀਤਾ ਤੇ ਮੁਫ਼ਤ ਦਵਾਈਆਂ ਵੀ ਗਊਸ਼ਾਲਾ ਕਮੇਟੀ ਨੂੰ ਸੌਂਪੀਆਂ ਗਈਆਂ।
ਇਸ ਸਮੇਂ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਦੱਸਿਆ ਕਿ ਗਉਆਂ ਦੀ ਸਾਂਭ ਸੰਭਾਲ ਲਈ ਅਜੇ ਵੀ ਵਧੇਰੇ ਯਤਨ ਕਰਨ ਦੀ ਲੋੜ ਹੈ। ਲੰਪੀ ਸਕਿੰਨ ਬਮਾਰੀ ਸਬੰਧੀ ਅਸੀਂ 15 ਫਰਵਰੀ ਤੋਂ ਹੀ ਟੀਕਾਕਰਨ ਦੀ ਵਿਸ਼ੇਸ਼ ਮੁਹਿੰਮ ਚਲਾ ਰਹੇ ਹਾਂ ਤਾਂ ਜੋ ਇਹ ਬੀਮਾਰੀ ਦਾ ਫਿਰ ਤੋਂ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਗਊਸ਼ਾਲਾਵਾਂ ਵੱਡੀਆਂ ਕਰਨ ਜਾ ਰਹੇ ਹਾਂ ਤਾਂ ਜੋ ਸੜਕਾਂ ਤੇ ਫਿਰਦੀਆਂ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਹੋ ਸਕੇ।
ਡਿਪਟੀ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੌਸਮ ਤਬਦੀਲੀ ਕਾਰਨ ਗਊਧਨ ਅਕਸਰ ਬੀਮਾਰ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਦੀ ਸਾਂਭ-ਸੰਭਾਲ ਦੇ ਪਹਿਲਾਂ ਹੀ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਨੇ ਜਿੱਥੇ ਕੈਂਪ ਲਾਉਣ ਸਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਦੱਸਿਆ ਕਿ, ਚੇਅਰਮੈਨ ਨੇ ਸਥਾਨਕ ਗਊਸ਼ਾਲਾਵਾਂ ਨੂੰ ਤੂੜੀ ਦੀ ਘਾਟ ਤੋਂ ਵੀ ਮੁਕਤ ਕਰਨ ਦਾ ਵਿਸ਼ਵਾਸ ਦਵਾਇਆ।
ਦੱਸ ਦਈਏ ਕਿ ਲਹਿਰਾਗਾਗਾ ਗਊਸ਼ਾਲਾ ਵਿਖੇ ਗਊ ਦੀ ਸਾਂਭ-ਸੰਭਾਲ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਪਿਛਲੇ ਦਿਨੀਂ ਜਿਥੇ ਕਈ ਗਊਆਂ ਲੰਪੀ ਸਕਿਨ ਨਾਂਅ ਦੀ ਬਿਮਾਰੀ ਦੀ ਜਕੜ ਵਿੱਚ ਆ ਗਈਆਂ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗਊਆਂ ਦੀ ਕਈ ਤਰ੍ਹਾਂ ਨਾਲ ਸਾਂਭ-ਸੰਭਾਲ ਕੀਤੀ ਗਈ। ਉੱਥੇ ਹੀ ਹੁਣ ਲੰਪੀ ਸਕਿਨ ਤੋਂ ਬਚਣ ਲਈ ਟੀਕਾਕਰਨ ਮੁਹਿੰਮ ਦੀ ਵੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਤਾਂ ਕਿ ਗਊਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: Budget 2023: ਭਾਰਤ 'ਚ ਮੋਬਾਈਲ ਅਤੇ ਕੈਮਰੇ ਦੇ ਲੈਂਸ ਹੋਣਗੇ ਸਸਤੇ, ਇਨ੍ਹਾਂ ਚੀਜ਼ਾਂ ਦੀਆਂ ਵਧਣਗੀਆਂ ਕੀਮਤਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।