Karnataka Election Results Winners Full List : ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਕਰਨਾਟਕ 'ਚ 10 ਮਈ ਨੂੰ ਚੋਣਾਂ ਹੋਈਆਂ ਸਨ, ਜਿਸ 'ਚ 73.29 ਫੀਸਦੀ ਵੋਟਿੰਗ ਹੋਈ ਸੀ। ਇਸ ਨਾਲ ਅੱਜ (13 ਮਈ) ਇਹ ਤੈਅ ਹੋ ਜਾਵੇਗਾ ਕਿ ਅਗਲੇ ਪੰਜ ਸਾਲਾਂ ਲਈ ਕਰਨਾਟਕ ਦੀ ਗੱਦੀ 'ਤੇ ਕੌਣ ਬੈਠੇਗਾ।
ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਲਈ ਭਾਜਪਾ, ਕਾਂਗਰਸ ਅਤੇ ਜੇਡੀਐਸ ਵਿਚਾਲੇ ਸਖ਼ਤ ਟੱਕਰ ਹੈ। ਰੈਲੀਆਂ ਦੌਰਾਨ ਤਿੰਨਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਵੀ ਦੇਖਣ ਨੂੰ ਮਿਲੀ ਸੀ ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਸੂਬੇ ਦੇ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕੌਣ ਬਣੇਗਾ ਜਲੰਧਰ ਦਾ ਸਿਕੰਦਰ? ਅੱਜ ਆਵੇਗਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ
ਹੁਣ ਹਰ ਕੋਈ ਸੂਬੇ ਦੇ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ। ਦੱਸ ਦੇਈਏ ਕਿ ਕਰਨਾਟਕ ਚੋਣਾਂ ਵਿੱਚ ਕਿਹੜਾ ਉਮੀਦਵਾਰ ਜਿੱਤਿਆ ਹੈ ਅਤੇ ਕਿਹੜਾ ਉਮੀਦਵਾਰ ਹਾਰਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਮੁਲਾਜ਼ਮ ਦੇ ਘਰ ਹੀ ਵੱਜਿਆ ਦਿਨ-ਦਿਹਾੜੇ ਡਾਕਾ, ਔਰਤਾਂ ਤੇ ਬੱਚਿਆਂ ਨੂੰ ਬਣਾਇਆ ਬੰਧਕ, ਲੁਟੇਰੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ
ਕੌਣ ਜਿੱਤਿਆ ਕੌਣ ਹਾਰਿਆ
ਡੀਕੇ ਸ਼ਿਵਕੁਮਾਰ ਕਰਨਾਟਕ ਚੋਣਾਂ ਜਿੱਤ ਗਏ ਹਨ। ਡੀਕੇ ਸ਼ਿਵਕੁਮਾਰ ਕਨਕਪੁਰਾ ਸੀਟ ਤੋਂ ਚੌਥੀ ਵਾਰ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਰਾਜ ਦੇ ਮਾਲ ਮੰਤਰੀ ਆਰ ਅਸ਼ੋਕ ਅਤੇ ਜੇਡੀਐਸ ਨੇ ਬੀ ਨਾਗਰਾਜੂ ਨੂੰ ਡੀਕੇ ਸ਼ਿਵਕੁਮਾਰ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਸੀ।