ਬਾਲੀਵੁੱਡ ਵਿੱਚ ਬਹੁਤ ਸਾਰੇ ਸੈਲੇਬ੍ਰਿਟੀ ਹਨ ਜੋ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਹੀ ਦੋਸਤ ਹਨ। ਇਨ੍ਹਾਂ ਵਿੱਚ ਤੱਬੂ ਅਤੇ ਅਜੇ ਦੇਵਗਨ ਦੇ ਨਾਮ ਵੀ ਸ਼ਾਮਲ ਹਨ। ਦੋਵੇਂ ਕਈ ਫਿਲਮਾਂ 'ਚ ਇਕੱਠੇ ਵੀ ਨਜ਼ਰ ਆਏ ਹਨ ਅਤੇ ਸ਼ਾਨਦਾਰ ਬਾਂਡਿੰਗ ਸ਼ੇਅਰ ਕਰਦੇ ਹਨ। ਦੋਵਾਂ ਨੇ ਕਪਿਲ ਸ਼ਰਮਾ ਸ਼ੋਅ ਦੌਰਾਨ ਕੇ ਕਾਫ਼ੀ ਗੱਲਾਂ ਕੀਤੀਆਂ। ਅਤੇ ਇਹ ਪਤਾ ਲੱਗਿਆ ਕਿ ਜੇ ਤੱਬੂ ਅਜੇ ਵੀ ਕੁਆਰੀ ਹੈ, ਤਾਂ ਅਜੇ ਦੇਵਗਨ ਇਸ ਦਾ ਕਾਰਨ ਹੈ।

ਤੱਬੂ ਅਤੇ ਅਜੇ ਦੇਵਗਨ ਦਿ ਕਪਿਲ ਸ਼ਰਮਾ ਸ਼ੋਅ 'ਤੇ ਇਕੱਠੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਹ ਕਾਲਜ ਫ੍ਰੇਂਡ ਰਹਿ ਚੁਕੇ ਹਨ। ਉਹ ਵੀ ਬਹੁਤ ਕਲੋਜ਼ ਫ੍ਰੇਂਡ। ਕਪਿਲ ਦੇ ਸ਼ੋਅ 'ਚ ਤੱਬੂ ਇਹ ਕਹਿੰਦੇ ਹੋਏ ਦਿਖਾਈ ਦਿੱਤੀ ਕਿ ਅਜੇ ਦੇਵਗਨ ਕਾਲਜ ਪੜ੍ਹਨ ਲਈ ਨਹੀਂ ਬਲਕਿ ਮਸਤੀ ਕਰਨ ਲਈ ਜਾਂਦੇ ਸੀ। ਉਹ ਉਨ੍ਹਾਂ ਦਾ ਪੂਰਾ ਧਿਆਨ ਰੱਖਦੇ ਸੀ। ਤਾਂ ਕਿ ਕੋਈ ਲੜਕਾ ਤੱਬੂ ਦੇ ਆਸ ਪਾਸ ਨਾ ਆਵੇ। ਇੰਨਾ ਹੀ ਨਹੀਂ ਸਗੋਂ ਉਹ ਉਸਦੇ ਪਰਿਵਾਰ ਦੇ ਜਾਸੂਸ ਸੀ।



ਰਿਚਾ ਚੱਢਾ ਨੂੰ ਮਿਲੀ ਜ਼ੁਬਾਨ ਵੱਢਣ ਤੇ ਜਾਨੋਂ ਮਾਰਨ ਦੀ ਧਮਕੀ, ਆਖਰ ਕਿਉਂ?

ਫਿਰ ਤੱਬੂ ਨੇ ਇਹ ਵੀ ਦੱਸਿਆ ਕਿ ਇਹ ਅਜੇ ਦੇਵਗਨ ਹੈ ਜਿਸ ਕਾਰਨ ਉਸ ਦਾ ਅੱਜ ਤੱਕ ਵਿਆਹ ਨਹੀਂ ਹੋਇਆ। ਕਿਉਂਕਿ ਉਸ ਨੇ ਕਦੇ ਕਿਸੇ ਲੜਕੇ ਨੂੰ ਕਾਲਜ ਵਿੱਚ ਉਸ ਕੋਲ ਆਉਣ ਨਹੀਂ ਦਿੱਤਾ। ਉਹ ਅਜਿਹਾ ਮਾਹੌਲ ਕਾਇਮ ਰੱਖਦੇ ਸੀ ਕਿ ਕੋਈ ਲੜਕਾ ਉਸ ਦੇ ਨੇੜੇ ਆਉਣ ਤੋਂ ਡਰਦਾ ਸੀ। ਇਹੀ ਕਾਰਨ ਹੈ ਕਿ ਅੱਜ ਤੱਕ ਉਹ ਕਿਸੇ ਨਾਲ ਵਿਆਹ ਨਹੀਂ ਕਰਵਾ ਸਕੀ। ਦੱਸ ਦੇਈਏ ਕਿ ਤੱਬੂ ਅੱਜ ਤੱਕ ਕੁਆਰੀ ਹੈ। ਉਹ 50 ਸਾਲ ਦੀ ਹੋ ਚੁੱਕੀ ਹੈ, ਪਰ ਅਜੇ ਤੱਕ ਉਸ ਨੂੰ ਕਿਸੇ ਦਾ ਵੀ ਮਨ ਪਸੰਦ ਨਹੀਂ ਆਇਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ