ਮੁੰਬਈ: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਿਲਮ 'ਮੈਡਮ ਚੀਫ ਮਿਨੀਸਟਰ' ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇੱਕ ਸ਼ਖਸ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਸੋਸ਼ਲ ਐਕਟੀਵਿਸਟ ਨਵਾਬ ਸਤਪਾਲ ਤੰਵਰ, ਅਭਿਨੇਤਰੀ ਰਿਚਾ ਚੱਢਾ ਤੇ ਉਨ੍ਹਾਂ ਦੀ ਫਿਲਮ 'ਮੈਡਮ ਚੀਫ ਮਿਨੀਸਟਰ' ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵੀਡੀਓ ਤੇ ਸਟੇਟਮੈਂਟਸ ਸ਼ੇਅਰ ਕਰ ਰਹੇ ਹਨ। ਇੰਨਾ ਹੀ ਨਹੀਂ, ਇਸ ਸ਼ਖਸ ਵੱਲੋਂ ਰਿਚਾ ਚੱਢਾ ਨੂੰ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।
ਉਹ ਕਹਿ ਰਿਹਾ ਹੈ ਕਿ ਉਹ ਰਿਚਾ ਦੀ ਜ਼ੁਬਾਨ ਵੱਢਣਾ ਚਾਹੁੰਦਾ ਹੈ ਤੇ ਜੋ ਵੀ ਵਿਅਕਤੀ ਰਿਚਾ ਦੀ ਜ਼ੁਬਾਨ ਵੱਢ ਕੇ ਲਿਆਏਗਾ, ਉਹ ਉਸ ਨੂੰ ਇਨਾਮ ਦੇਵੇਗਾ। ਜਦ ਤੋਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਓਦੋਂ ਤੋਂ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਯੂਪੀ ਦੀ ਸੀਐਮ ਰਹਿ ਚੁੱਕੀ ਮਾਇਆਵਤੀ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ।
ਰਾਖੀ ਸਾਵੰਤ ਨੇ ਰਚਿਆ ਵਿਆਹ ਦਾ ਡਰਾਮਾ, ਇੰਝ ਖੁੱਲ੍ਹੀ ਝੂਠੇ ਵਿਆਹ ਦੀ ਪੋਲ
ਇਸ ਫਿਲਮ ਦੇ ਟਰੇਲਰ ਤੇ ਅਨਾਊਸਮੈਂਟ ਤੋਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਇਸ ਫਿਲਮ ਦੀ ਕਹਾਣੀ ਕਾਲਪਨਿਕ ਹੈ। ਇਸ ਸਭ ਦੇ ਬਾਰੇ ਰਿਚਾ ਚੱਢਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਕਿ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ, ਉਸ ਦੇ ਘਰ ਨੂੰ ਤੋੜਨ ਦੀਆਂ ਗੱਲਾਂ, ਤੇ ਫਿਲਮ ਦੇ ਪੋਸਟਰ ਨੂੰ ਜਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਰਿਚਾ ਨੇ ਕਿਹਾ ਕਿ ਹੁਣ ਇਹ ਸਭ ਤਾਂ ਬਾਲੀਵੁੱਡ ਦਾ ਹਿੱਸਾ ਬਣ ਚੁੱਕਿਆ ਹੈ। ਇਸ ਪੂਰੇ ਮੁਦੇ 'ਤੇ ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵੀਟ ਕਰ ਇਸ ਦੀ ਨਿਦਿਆ ਕੀਤੀ ਹੈ। ਰਿਚਾ ਚੱਡਾ ਬਾਰੇ ਇਹ ਖਬਰ ਟਵਿੱਟਰ 'ਤੇ ਟਰੈਂਡ ਹੋਣ ਮਗਰੋਂ ਰਿਚਾ ਨੇ ਵੀ ਟਵੀਟ ਕੀਤਾ ਕਿ 'ਹਮ ਨਹੀਂ ਡਰਤੇ' ਇਹ ਫਿਲਮ 22 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਰਿਚਾ ਚੱਢਾ ਨੂੰ ਮਿਲੀ ਜ਼ੁਬਾਨ ਵੱਢਣ ਤੇ ਜਾਨੋਂ ਮਾਰਨ ਦੀ ਧਮਕੀ, ਆਖਰ ਕਿਉਂ?
ਏਬੀਪੀ ਸਾਂਝਾ
Updated at:
18 Jan 2021 03:17 PM (IST)
ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਿਲਮ 'ਮੈਡਮ ਚੀਫ ਮਿਨੀਸਟਰ' ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇੱਕ ਸ਼ਖਸ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਸੋਸ਼ਲ ਐਕਟੀਵਿਸਟ ਨਵਾਬ ਸਤਪਾਲ ਤੰਵਰ, ਅਭਿਨੇਤਰੀ ਰਿਚਾ ਚੱਢਾ ਤੇ ਉਨ੍ਹਾਂ ਦੀ ਫਿਲਮ 'ਮੈਡਮ ਚੀਫ ਮਿਨੀਸਟਰ' ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵੀਡੀਓ ਤੇ ਸਟੇਟਮੈਂਟਸ ਸ਼ੇਅਰ ਕਰ ਰਹੇ ਹਨ।
- - - - - - - - - Advertisement - - - - - - - - -