ਪਲੇਅਬੈਕ ਸਿੰਗਰ ਉਦਿਤ ਨਾਰਾਇਣ ਦੇ ਬੇਟੇ, ਹੋਸਟ ਤੇ ਸਿੰਗਰ ਆਦਿਤਿਆ ਨਾਰਾਇਣ ਆਪਣੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ 1 ਦਸੰਬਰ ਨੂੰ ਵਿਆਹ ਕਰਨ ਜਾ ਰਹੇ ਹਨ। 29 ਨਵੰਬਰ ਨੂੰ ਦੋਹਾਂ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤੇ ਆਦਿਤਿਆ ਟਰਡੀਸ਼ਨਲ ਆਊਟਫਿਟ 'ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇੱਕ ਤਸਵੀਰ 'ਚ ਸ਼ਵੇਤਾ ਆਦਿਤਿਆ ਨਾਰਾਇਣ ਦੇ ਪੇਰੈਂਟਸ ਨਾਲ ਨਜ਼ਰ ਆ ਰਹੀ ਹੈ।




ਇਸ ਤੋਂ ਪਹਿਲਾਂ, ਆਦਿੱਤਿਆ ਨੇ ਆਪਣੀ ਪੋਸਟ ਵਿੱਚ ਲਿਖਿਆ, "ਅਸੀਂ ਜਲਦ ਵਿਆਹ ਕਰਾਉਣ ਜਾ ਰਹੇ ਹਾਂ। ਮੈਂ ਬਹੁਤ ਲੱਕੀ ਹਾਂ ਕਿ ਸ਼ਵੇਤਾ ਨਾਲ ਵਿਆਹ ਕਰਵਾ ਰਿਹਾ ਹਾਂ। ਮੈਨੂੰ ਮੇਰੀ ਸੋਲਮੇਟ, 11 ਸਾਲ ਪਹਿਲਾਂ ਮਿਲੀ ਸੀ ਤੇ ਹੁਣ ਅਖੀਰ ਵਿੱਚ ਅਸੀਂ ਦਸੰਬਰ ਵਿੱਚ ਵਿਆਹ ਕਰਵਾ ਰਹੇ ਹਾਂ। ਆਦਿੱਤਿਆ ਤੇ ਸ਼ਵੇਤਾ ਨੇ ਸਾਲ 2010 ਵਿੱਚ ਆਈ ਫਿਲਮ 'ਸ਼ਾਪਿਤ' ਵਿੱਚ ਇਕੱਠੇ ਕੰਮ ਕੀਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ।




ਆਦਿੱਤਿਆ ਦੇ ਪਿਤਾ ਉਦਿਤ ਨਰਾਇਣ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ। ਇਸ ਵਿਆਹ ਬਾਰੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ। ਉਦਿਤ ਨਾਰਾਇਣ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਧੂਮ ਧਾਮ ਨਾਲ ਕਰਨਾ ਚਾਹੁੰਦੇ ਹਨ, ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਪਾ ਰਿਹਾ। ਉਨ੍ਹਾਂ ਦੱਸਿਆ ਕਿ ਇਹ ਵਿਆਹ ਬਹੁਤ ਘੱਟ ਲੋਕਾਂ ਨਾਲ ਮੁੰਬਈ ਦੇ ਇਕ ਮੰਦਰ 'ਚ ਕੀਤਾ ਜਾਵੇਗਾ ਜਿਸ 'ਚ ਸਿਰਫ ਪਰਿਵਾਰਕ ਲੋਕ ਸ਼ਾਮਿਲ ਹੋਣਗੇ।