ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸੀ ਆਗੂਆਂ ਦੇ ਨਾਲ-ਨਾਲ ਕਲਾਕਾਰ ਵੀ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਵਧਾਈਆਂ ਦੇ ਰਹੇ ਹਨ।

ਇਸ ਦਰਮਿਆਨ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਵੀ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਰਾਹੀਂ ਗੁਰਪੁਰਬ ਦੀ ਵਧਾਈ ਦਿੱਤੀ ਹੈ। ਗੁਰਦਾਸ ਮਾਨ ਨੇ ਇੰਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਜਿਥੇ ਵਧਾਈ ਦਿੱਤੀ, ਉਥੇ ਹੀ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਅਰਦਾਸ ਵੀ ਕੀਤੀ। ਵੀਡੀਓ ਦੀ ਕੈਪਸ਼ਨ 'ਚ ਗੁਰਦਾਸ ਮਾਨ ਨੇ ਲਿਖਿਆ ਗਏ ਕਿ, 'ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਤਾਰ ਦੇ। ਕਿਸਾਨਾਂ ਨੂੰ ਇਨਸਾਫ਼ ਦੇ।'



ਧਰਮਿੰਦਰ ਨੇ ਕੀਤਾ ‘ਅਪਨੇ-2’ ਦਾ ਐਲਾਨ, ਵੱਡੇ ਪਰਦੇ ’ਤੇ ਮੁੜ ਦਿੱਸੇਗਾ ਦਿਓਲ ਪਰਿਵਾਰ ਦਾ ਦਮ

ਦੱਸ ਦਈਏ ਪਿਛਲੇ ਸਮੇਂ ਦਰਮਿਆਨ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਦਾਸ ਮਾਨ ਵਿਵਾਦਾਂ 'ਚ ਘਿਰ ਗਏ ਸੀ। ਮਾਨ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਸਮਰਥਨ ਕਰਨ 'ਤੇ ਪੰਜਾਬੀਆਂ ਵਲੋਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ