ਬੱਚਨ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਲੋਕ ਪੋਲਿਓ ਵਾਂਗ ਕੋਰੋਨਾਵਾਇਰਸ ਨੂੰ ਵੀ ਜੜ੍ਹ ਤੋਂ ਉਖਾੜ ਦੇਣਗੇ।
ਭਾਰਤ ਵਿੱਚ ਪੋਲੀਓ ਦੇ ਖਾਤਮੇ ਲਈ ਯੂਨੀਸੈਫ ਦੇ ਸਦਭਾਵਨਾ ਰਾਜਦੂਤ ਰਹੇ ਅਮਿਤਾਭ ਬੱਚਨ ਨੇ ਟਵੀਟ ਕੀਤਾ, “ਜਦੋਂ ਭਾਰਤ ਪੋਲੀਓ ਮੁਕਤ ਹੋਇਆ ਸੀ ਤਾਂ ਇਹ ਸਾਡੇ ਲਈ ਮਾਣ ਵਾਲਾ ਪਲ ਸੀ। ਅਜਿਹਾ ਹੀ ਇਕ ਮਾਣਮੱਤਾ ਪਲ ਉਦੋਂ ਹੋਵੇਗਾ ਜਦੋਂ ਅਸੀਂ ਭਾਰਤ ਨੂੰ ਕੋਵਿਡ-19 ਮੁਕਤ ਕਰਾਉਣ ਦੇ ਯੋਗ ਹੋਵਾਂਗੇ। ਜੈ ਹਿੰਦ'
ਪਿਤਾ ਦੀ ਮਰਜ਼ੀ ਦੇ ਖਿਲਾਫ ਜਾ ਕੇ ਕਾਜੋਲ ਨੇ ਕੀਤਾ ਸੀ ਅਜੇ ਦੇਵਗਨ ਨਾਲ ਵਿਆਹ, ਆਖਰ ਕਿਉਂ ਹੋਇਆ ਸੀ ਅਜਿਹਾ?
ਪਿਛਲੇ ਸਾਲ ਜੁਲਾਈ ਵਿੱਚ ਅਮਿਤਾਭ ਬੱਚਨ ਖੁਦ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ ਸੀ, ਜਿਸ ਤੋਂ ਬਾਅਦ ਉਹ ਦੋ ਹਫਤਿਆਂ ਬਾਅਦ ਇਸ ਲਾਗ ਤੋਂ ਠੀਕ ਹੋ ਗਏ। ਦੇਸ਼ ਵਿੱਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਤੋਂ ਬੱਚਨ ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਬਾਰੇ ਲਿਖ ਰਹੇ ਹਨ।