ਚੰਡੀਗੜ੍ਹ: ਕੋਰੋਨਾ ਦਾ ਕਹਿਰ ਫ਼ਿਲਮੀ ਦੁਨੀਆ 'ਤੇ ਵੀ ਪਿਆ ਹੈ ਜਿਸ ਨਾਲ ਮਹਿੰਗੀਆਂ ਫਿਲਮਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਇਨ੍ਹਾਂ ਫਿਲਮ ਮੇਕਰਜ਼ ਨੇ ਆਪਣਾ ਨੁਕਸਾਨ ਘੱਟ ਕਰਨ ਲਈ ਇਹ ਹੱਲ ਲੱਭਿਆ ਹੈ। ਇਸ ਰਾਹੀਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਤਾਂ ਨਹੀਂ ਜਾ ਸਕਦਾ ਪਰ ਇਸ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।
ਫਿਲਮ ਮੇਕਰਜ਼ ਨੇ ਫੈਸਲਾ ਕੀਤਾ ਹੈ ਕਿ ਹੁਣ ਇਨ੍ਹਾਂ ਫਿਲਮਾਂ ਨੂੰ ਡਿਜੀਟਲੀ ਰਿਲੀਜ਼ ਕੀਤਾ ਜਾਵੇਗਾ। ਸਿਨੇਮਾ ਦੀ ਬਜਾਏ ਫ਼ਿਲਮਾਂ ਡਿਜ਼ੀਟਲ ਪਲੇਟਫਾਰਮ ਜਿਵੇਂ Amazon prime, NETFLIX, ZEE5 ਤੇ Hotstar 'ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਸੇ ਦੌਰਾਨ ਪੰਜਾਬੀ ਸੁਪਰਸਟਾਰ ਐਮੀ ਵਿਰਕ ਦੀ ਬੌਲੀਵੁੱਡ 'ਚ ਸ਼ੁਰੂਆਤ ਵੀ ਡਿਜੀਟਲੀ ਹੀ ਹੋਵੇਗੀ।


ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ


ਕੋਰੋਨਾਵਾਇਰਸ ਮਹਾਮਾਰੀ ਕਾਰਨ ਐਮੀ ਵਿਰਕ ਦੀ ਫਿਲਮ '83' ਪਹਿਲਾਂ ਹੀ ਮੁਅੱਤਲ ਕੀਤੀ ਜਾ ਚੁੱਕੀ ਹੈ। ਉਧਰ ਐਮੀ ਦੀ ਦੂਜੀ ਬੌਲੀਵੁੱਡ ਫਿਲਮ 'ਭੁਜ' ਦੀਆਂ ਵੀ ਡਿਜੀਟਲੀ ਰਿਲੀਜ਼ ਹੋਣ ਦੀਆਂ ਖ਼ਬਰ ਸਾਹਮਣੇ ਆ ਰਹੀਆਂ ਹਨ।

ਭੁਜ ਤੋਂ ਇਲਾਵਾ ਓਟੀਟੀ ਪਲੇਟਫਾਰਮ ਤੇ ਅਕਸ਼ੈ ਕੁਮਾਰ ਦੀ 'ਲਕਸ਼ਮੀ ਬੰਬ', ਅਮਿਤਾਭ ਬਚਨ ਤੇ ਆਯੂਸ਼ਮਾਨ ਖੁਰਾਣਾ ਦੀ 'ਗੁਲਾਬੋ ਸਿਤਾਬੋ' ਤੇ ਜਾਨ੍ਹਵੀ ਕਪੂਰ ਦੀ  'ਗੁੰਜਨ ਸਕਸੈਨਾ' ਵੀ ਡਿਜੀਟਲੀ ਰਿਲੀਜ਼ ਹੋਣਗੀਆਂ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ